ਜਬ ਲਗ ਜਗ ਵਿਚ ਰਹੀਏ ਬੰਦਿਆ
ਕੁਝ ਸੁਣੀਏ ਕੁਝ ਕਹੀਏ
ਮਨ ਦੀ ਵਿਥਿਆ ਦਸਿਆਂ ਬਾਝੋਂ
ਤਿਲ ਤਿਲ ਸੂਲਾਂ ਸਹੀਏ
ਹੰਝੂ ਡੱਕਿਆਂ ਵਿਹੁ ਬਣ ਜਾਂਦੇ
ਵਿਹੁ ਵਿਚ ਘੁਲਦੇ ਰਹੀਏ
ਅਪਣੇ ਸਿਰ ਤੇ ਭਾਰ ਬਣੇ ਹਾਂ
ਅਪਣੇ ਸਿਰ ਤੋਂ ਲਹੀਏ
............................................. - ਹਰਿਭਜਨ ਸਿੰਘ
Anthology of Punjabi poems by diverse authors / ਵੱਖੋ-ਵੱਖ ਪੰਜਾਬੀ ਕਵੀਆਂ ਦੀਆਂ ਕਵਿਤਾਵਾਂ ਦਾ ਸੰਗ੍ਰਿਹ
No comments:
Post a Comment