Popular posts on all time redership basis

Thursday, 4 August 2011

ਉਡੀਕ - ਜਗਮੋਹਨ ਸਿੰਘ

[ਪਰਸੰਗ: ਪੰਜਾਬ ਦੇ ਤ੍ਰਾਸਦੀ ਭਰੇ ਦਿਨਾਂ ਵਿਚ ਹੋਈਆਂ ਗੁੰਮਸ਼ੁਦਗੀਆਂ;
ਸਮਰਪਨ: ਸ. ਜਸਵੰਤ ਸਿੰਘ ਖਾਲੜਾ]

ਇਕ ਮਾਂ
ਬਹੁਤ ਦੂਰ
ਕਿਸੇ ਥਾਂ
ਤੱਕ ਰਹੀ ਹੈ ਰਾਹ
ਆਪਣੇ ਯੋਧੇ ਪੁੱਤ ਦਾ
ਜਿਸ ਬਾਰੇ
ਕਹਿੰਦੇ ਨੇ ਸਾਰੇ
ਮਰ ਚੁੱਕਿਐ
ਉਹ ਤਾਂ.

ਬਾੱਜਾ ਲਗਦੈ
ਸਾਰਾ ਪਿੰਡ ਹੀ
ਬੁੱਢੀ ਮਾਂ ਨੂੰ ਤਾਂ
’ਭਲਾ ਕਿਤੇ ਆਂਦਾਰਾਂ ਵੀ ਝੂਠੀਆਂ ਪੈਂਦੀਆਂ ਨੇ
ਮਰੇ ਪੁੱਤਾਂ ਨਾਲ ਤਾਂ ਮਾਵਾਂ
ਐਵੇਂ ਹੀ ਮਰ ਜਾਂਦੀਆਂ ਨੇ ’

ਇਹ ਉਡੀਕ
ਵਰ੍ਹਿਆਂ ਬੱਧੀ ਚਲਦੀ ਜਾਏਗੀ
ਮਾਂ ਦੇ ਸਵਾਸਾਂ ਨਾਲ ਹੀ
ਖ਼ਤਮ ਹੋਏਗੀ

.......................................... ਜਗਮੋਹਨ ਸਿੰਘ

(ਬਾੱਜਾ - ਘਟ ਦਿਮਾਗ ਵਾਲਾ ਵਿਅਕਤੀ (ਪੰਜਾਬ ਦੇ ਮਾਲਵਾ ਖੇਤਰ ਵਿਚ ਇਸ ਸ਼ਬਦ ਦਾ ਪ੍ਰਯੋਗ ਜ਼ਿਆਦਾ ਹੁੰਦਾ ਹੈ)

4 comments:

  1. ਬਹੁਤ ਹੀ ਤ੍ਰਾਸਦਿਕ ਕਾਵ ਚਿੱਤਰ ਅਤਿ ਮਾਰਮਿਕ ਦ੍ਰਿਸ਼ ਪੇਸ਼ ਕਰਦਾ ਹੈ

    ReplyDelete
  2. ਬਹੁਤ ਹੀ ਤ੍ਰਾਸਦਿਕ ਕਾਵ ਚਿੱਤਰ ਅਤਿ ਮਾਰਮਿਕ ਦ੍ਰਿਸ਼ ਪੇਸ਼ ਕਰਦਾ ਹੈ

    ReplyDelete
  3. Good poem about bad days of Punjab

    ReplyDelete
  4. Very Intensive expression of Mother's pain and emotions: Rajinder Barpagga

    ReplyDelete