Popular posts on all time redership basis

Monday, 8 August 2011

ਉਦਾਸ ਵਕਤ 'ਚ ਮੈਂ - ਸੁਰਜੀਤ ਪਾਤਰ

ਉਦਾਸ ਵਕਤ 'ਚ ਮੈਂ ਆਪਣੀ ਡਾਇਰੀ ਨ ਲਿਖੀ,
ਸਫੇਦ ਸਫਿਆਂ ਤੇ ਮੈਂ ਮੈਲੀ ਜਿੰਦਗੀ ਨ ਲਿਖੀ.....

ਲਿਖੀ ਕਿਤਾਬ ਤੇ 'ਆਤਮ ਕਥਾ' ਕਿਹਾ ਉਸ ਨੂੰ ,
ਪਰ ਉਸ ਕਿਤਾਬ 'ਚ ਵੀ ਆਪਣੀ ਜੀਵਨੀ ਨ ਲਿਖੀ.......

ਮਲੂਕ ਫੁੱਲਾਂ ਨੂੰ ਜਦ ਵੀ ਕਦੇ ਮੈਂ ਖ਼ਤ ਲਿਖਿਆ
ਤਾਂ ਆਪਣੇ ਤਪਦਿਆਂ ਰਾਹਾਂ ਦੀ ਗਲ ਕਦੀ ਨ ਲਿਖੀ.....

ਚਿਰਾਗ਼ ਲਿਖਿਆ ਬਣਾ ਕੇ ਚਿਰਾਗ਼ ਦੀ ਮੂਰਤ,
ਪਰ ਉਸ ਚਿਰਾਗ਼ ਦੀ ਕਿਸਮਤ 'ਚ ਰੋਸ਼ਨੀ ਨ ਲਿਖੀ.....

ਜੁ ਉਡਦੀ ਜਾਏ ਹਵਾਵਾਂ 'ਚ ਪੰਛੀਆਂ ਵਾਂਗੂੰ,
ਬਹੁਤ ਮੈਂ ਲਿਖਿਆ ਏ ਪਰ ਐਸੀ ਡਾਰ ਹੀ ਨ ਲਿਖੀ....

ਬਹੁਤ ਜੁ ਲਿਖਿਆ ਗਿਆ ਮੈਂ ਓਹੀ ਲਿਖਦਾ ਰਿਹਾ,
ਉਹ ਬਾਤ ਜੋ ਸੀ ਅਜੇ ਤੀਕ ਅਣਲਿਖੀ ਨ ਲਿਖੀ..............ਸੁਰਜੀਤ ਪਾਤਰ

2 comments:

  1. Surjit Patar ji di bahut hi khoobsurat gazal hai-jayda tar autobiography adhuri hi hundia han eho kujh keh rhi hai eh gazal. Hr shabad jindgi di sachaiee vian kr reha hai ji

    ReplyDelete
  2. bahut sohna likhde ne patar sahab .. mainu ohna dian deep to earth gallan kavitavan de roop ch kahinia changgian lagdian han

    ReplyDelete