Popular posts on all time redership basis

Tuesday, 2 August 2011

ਵਲਵਲਾ - ਭਾਈ ਵੀਰ ਸਿੰਘ

ਜਿਨ੍ਹਾਂ ਉਚਿਆਈਆਂ ਉੱਤੇ
ਬੁੱਧੀ ਖੰਭ ਸਾੜ ਢੱਠੀ
ਮੱਲੋ ਮੱਲੀ ਉਥੇ ਦਿਲ
ਮਾਰਦਾ ਉਡਾਰੀਆਂ
ਪ੍ਯਾਲੇ ਅਣਡਿਠੇ ਨਾਲ
ਬੁੱਲ ਲਗ ਜਾਣ ਉਥੇ
ਰਸ ਤੇ ਸਰੂਰ ਚੜ੍ਹੇ
ਝੂਮਾਂ ਆਉਣ ਪ੍ਯਾਰੀਆਂ
ਗ੍ਯਾਨੀ ਸਾਨੂੰ ਹੋੜਦਾ ਤੇ
ਵਹਿਮੀ ਢੋਲਾ ਆਖਦਾ ਏ :
ਮਾਰੇ ਗਏ ਜਿਨ੍ਹਾਂ ਲਾਈਆਂ
ਬੁਧੋਂ ਪਾਰ ਤਾਰੀਆਂ
ਬੈਠ ਵੇ ਗ੍ਯਾਨੀ
ਬੁੱਧੀ-ਮੰਡਲੇ ਦੀ ਕੈਦ ਵਿਚ
ਵਲਵਲੇ ਦੇ ਦੇਸ
ਸਾਡੀਆਂ ਲੱਗ ਗਈਆਂ ਯਾਰੀਆਂ

..............................................- ਭਾਈ ਵੀਰ ਸਿੰਘ

[ਪ੍ਯਾਲੇ: ਪਿਆਲੇ, ਪ੍ਯਾਰੀਆਂ: ਪਿਆਰੀਆਂ, ਗ੍ਯਾਨੀ: ਗਿਆਨੀ
ਹੋੜਦਾ: ਰੋਕਦਾ]

1 comment:

  1. A Zinda poem.....thankyou veerji mur darshan karwa naviaun lai..mubarkan..!

    ReplyDelete