Popular posts on all time redership basis

Wednesday, 3 August 2011

ਇਕਬਾਲ ਰਾਮੂਵਾਲੀਆ ਦੀ ਕਵਿਤਾ "ਪੌਣ ਨੂੰ ਮੈਲੀ ਨਾ ਕਰੋ" ਵਿਚੋਂ ਅੰਸ਼

ਪੌਣ ਨੂੰ ਮੈਲੀ ਨਾ ਕਰੋ
ਪੌਣ ਨੂੰ ਮੈਲੀ ਨਾ ਕਰੋ

ਜੇ ਮੈਲੀ ਪੌਣ ਹੋ ਗਈ
ਤਾਂ ਗਲੀਆਂ ਤੇ ਘਰਾਂ ’ਚ ਕੌਣ ਛਿੜਕੇਗਾ ਅਸੀਸਾਂ
ਖੇਤਾਂ ਦੀ ਖਰੀ ਅਨਭੋਲਤਾ ਦੇ ਸੀਸ ਵਿੱਚੋਂ
ਚੁਣੇਗਾ ਕੌਣ ਚੀਸਾਂ
ਜੇ ਪੌਣ ਮੈਲੀ ਹੋ ਗਈ ਤਾਂ
ਘਰਾਂ ’ਚ ਆਦਮੀ ਬਲਦੇ ਮਿਲਣਗੇ
ਅਤੇ ਚੁਲਿਆਂ ’ਚ ਠਰੀਆਂ ਬੈਠੀਆਂ ਬੇਅਗਨ ਸੀਖਾਂ
ਬੁਝੇ ਕੋਇਲੇ ਹੀ ਬਣਨੇ ਨੇ
ਹਰਫ਼ ਤੋਂ ਸੱਖਣੀ ਸਾਡੇ ਸਮੇਂ ਦੀ ਮੂਕ ਡਾਇਰੀ
ਤੇ ਧੂੰਆਂ ਭਰੇਗਾ ਬੇਹੋਂਦ ਸਫਿਆਂ ’ਤੇ ਤਰੀਖ਼ਾਂ
ਇਹ ਜਿਸ ਨੂੰ ਫੇਫੜੇ ਵਿਚ ਰਿਦਮ ਦੇ ਕੇ ਗੇੜਦੀ ਹੈ
ਲਹੂ ਦੇ ਪੰਪ ਵਿਚ ਕਾਲਖ ਨਾ ਭਰੋ
ਪੌਣ ਨੂੰ ਮੈਲੀ ਨਾ ਕਰੋ - ਇਕਬਾਲ ਰਾਮੂਵਲੀਆ

For further reading please visit www.apnaorg.com
Acknowledgement: APNA

No comments:

Post a Comment