Popular posts on all time redership basis

Sunday, 22 January 2012

ਅਜਿੱਤ ਆਦਮੀ - ਜਗਤਾਰ

ਉਹ ਫੇਰਾ ਲਾ ਕੇ
ਖੇਤਾਂ 'ਚੋਂ ਹਰਾ ਘਾਹ ਲਿਆਉਂਦਾ
ਘੋੜੇ ਨੂੰ ਪਾਉਂਦਾ
ਤਾਂਗੇ 'ਚੋਂ ਕੱਢ ਕੇ ਬੰਸਰੀ ਵਜਾਉਂਦਾ
ਤੇ ਅਨਾਜ ਨੂੰ ਸਜਦਾ ਕਰਕੇ
ਸੌਂ ਜਾਂਦਾ

ਇਕ ਦਿਨ ਐਸਾ ਸੈਲਾਬ ਆਇਆ
ਕਿ ਘੋੜਾ ਡੁੱਬ ਕੇ ਮਰ ਗਿਆ
ਪਤਾ ਨਹੀਂ ਬੰਸਰੀ ਕਿੱਧਰ ਰੁੜ ਗਈ
ਤੇ ਘਾਹ ਸੜ ਗਿਆ

ਅੱਜਕਲ ਉਹ ਨਦੀ ਕਿਨਾਰੇ ਖੜੋ ਕੇ
ਨਦੀ ਨੂੰ ਲਲਕਾਰਦਾ ਹੈ ਤੇ ਕਹਿੰਦਾ ਹੈ
" ਅਜੇ ਬਾਂਸ ਜਿੰਦਾ ਹਨ
ਘਾਹ ਦਾ ਬੀਜ ਨਹੀਂ ਮਰਿਆ "

ਹਵਾ ਜਦੋਂ ਲਿਆਉਂਦੀ ਹੈ
ਕਿਸੇ ਬਸਤੀ ਚੋਂ
ਘੋੜਿਆਂ ਦੀਆਂ ਟਾਪਾਂ ਦੀ ਆਵਾਜ਼
ਤਾਂ ਉਹ ਕਹਿੰਦਾ ਹੈ
" ਕੀ ਤੂੰ ਬੁਝਾ ਸਕੇਂਗੀ
ਮੇਰੇ ਅੰਦਰ ਜੀ ਰਹੀ
ਜ਼ਿੰਦਗੀ ਦੀ ਅੱਗ "

............................................... - ਜਗਤਾਰ

No comments:

Post a Comment