Popular posts on all time redership basis

Saturday, 3 March 2012

ਬੋਲੀਆਂ - ਮੁਹਿੰਦਰ ਸੂਮਲ

ਬੋਲੀਆਂ - ਮੁਹਿੰਦਰ ਸੂਮਲ

ਸੁਣ ਵੇ ਜੱਟਾ ਜੀਣ ਜੋਗਿਆ
ਲੱਗੇਂ ਜਾਨ ਤੋਂ ਪਿਆਰਾ
ਬਾਪ ਮੇਰੇ ਦੀ ਭਰ ਦੇ ਚਿੱਠੀ
ਮੁਲਕ ਆ ਗਿਆ ਸਾਰਾ
ਛੋਟੀ ਭੈਣ ਨੂੰ ਕਰੀਂ ਸਪੌਂਸਰ
ਨਾਲੇ ਦਾਰਾ ਦਾਰਾ
ਪੂਰੇ ਪੰਦਰਾਂ ਦਾ
ਹੋ ਗਿਆ ਵੀਰ ਸ਼ਿੰਗਾਰਾ
ਪੂਰੇ ਪੰਦਰਾਂ ਦਾ......

ਤੂੰ ਹਸਦੀ ਦਿਲ ਰਾਜ਼ੀ ਮੇਰਾ
ਲਗਦੇ ਬੋਲ ਪਿਆਰੇ
ਤੇਰੀ ਮੇਰੀ ਸ਼ਿਫ਼ਟ ਵੱਖਰੀ
ਕੀ ਕਰੀਏ ਮੁਟਿਆਰੇ
ਤੂੰ ਆਵੇਂ ਤਾਂ ਮੈਂ ਟੁਰ ਜਾਵਾਂ
ਕੀ ਪਰਦੇਸ ਸੁਆਰੇ
ਬੇਬੀ ਸਿੱਟ ਦੇ ਰਹਿੰਦੇ ਬੱਚੇ
ਉਹ ਕੀ ਕਰਨ ਵਿਚਾਰੇ
ਇਹ ਤਾਂ ਰੁਲ ਜਾਣੇ
ਤੇਰੇ ਰਾਜ ਦੁਲਾਰੇ
ਇਹ ਤਾਂ ਰੁਲ ਜਾਣੇ............

ਵਤਨ ਮੇਰੇ ਨੂੰ ਜਾਣ ਵਾਲਿਆ
ਲੈ ਜਾਂਈਂ ਇਕ ਸੁਨੇਹੜਾ
ਜਿਸ ਥਾਂ ਬਹਿ ਕੇ ਪਾਈਆਂ ਤੰਦਾਂ
ਵੇਖ ਆਈਂ ਉਹ ਵਿਹੜਾ
ਜਿਸ ਪਿੱਪਲੀ ਤੇ ਪਾਈਆਂ ਪੀਂਘਾਂ
ਤੱਕ ਆਈਂ ਚਾਰ-ਚੁਫੇਰਾ
ਪਿੰਡ ਮੇਰੇ ਦੀਆਂ ਫਿਰ ਆਈਂ ਗਲੀਆਂ
ਵੇਖ ਆਈਂ ਘਰ ਮੇਰਾ
ਬਾਬਲ ਮੇਰੇ ਨੂੰ ਇਕ ਗੱਲ ਦਸੀਂ
ਕਰਕੇ ਜਿਗਰਾ ਜੇਰਾ
ਧੀ ਪ੍ਰਦੇਸਣ ਦਾ ਔਖਾ
ਵਤਨੀਂ ਫੇਰਾ............... - ਮੁਹਿੰਦਰ ਸੂਮਲ

No comments:

Post a Comment