Popular posts on all time redership basis

Friday, 2 March 2012

ਸੁਫ਼ਨੇ ਸੌਣ ਨਾ ਦੇਂਦੇ - ਮੁੱਨੂ ਭਾਈ

ਸੁਫ਼ਨੇ ਸੌਣ ਨਾ ਦੇਂਦੇ
ਜਾਗਦਿਆਂ ਫ਼ਿਕਰਾਂ ਦੇ ਸੁਫ਼ਨੇ
ਸੁੱਤੀਆਂ ਅੱਖੀਆਂ ਦੇ ਜਗਰਾਤੇ
ਦਿਲ ਚਾਨਣ ਵਿਚ ਬੈਠ ਕੇ ਫੋਲਣ
ਦੁਖ ਦੀ ਪੋਥੀ ਗ਼ਮ ਦੇ ਖਾਤੇ

ਜਾਗਦਿਆਂ ਫਿਕਰਾਂ ਦੇ ਗ਼ਮ ਵਿਚ
ਸਦੀਆਂ ਪਹਿਲੇ ਮੋਇਆਂ ਦੇ ਗ਼ਮ
ਜਗ ਦੇ ਰੋਗ ਕਲੇਜੇ ਲਾ ਕੇ
ਸੂਲੀ ਨਾਲ ਪਰੋਇਆਂ ਦੇ ਗ਼ਮ
ਫਾਂਧੇ ਮੋਈਆਂ ਚਿੜੀਆਂ ਦੇ ਦੁੱਖ
ਤੇ ਇਸ ਦੁਖ ਵਿਚ ਰੋਇਆਂ ਦੇ ਗ਼ਮ
ਬੇਫ਼ਿਕਰੀ ਦੀ ਚਾਦਰ ਤਾਣ ਕੇ
ਲੋਕਾਂ ਸੁੱਤਿਆਂ ਹੋਇਆਂ ਦੇ ਗ਼ਮ
ਵਰਕਾ ਵਰਕਾ ਫੋਲ ਕੇ ਰੋਂਦੇ
ਰੋ ਰੋ ਹੰਝੂਆਂ ਹਾਰ ਪਰੋਂਦੇ
ਸਾਨੂੰ ਰੋਣ ਨਾ ਦੇਂਦੇ
ਸੁਫ਼ਨੇ ਸੌਣ ਨਾ ਦੇਂਦੇ
.............................................ਮੁੱਨੂ ਭਾਈ

No comments:

Post a Comment