ਉਸਦੀਆਂ ਗਹਿਰੀਆਂ ਨੀਲੀਆਂ
ਝੀਲ ਵਰਗੀਆਂ ਅੱਖਾਂ ’ਚ
ਦਰਦ ਦੀਆਂ ਅਣਗਿਣਤ ਪਰਤਾਂ
ਨਜ਼ਰ ਆਉਂਦੀਆਂ ਨੇ
ਉਸਦੇ ਸੁਰਖ਼
ਗੁਲਾਬੀ ਗੱਲ੍ਹਾਂ ’ਤੇ
ਹੰਝੂ ਇੰਝ ਤਿਲਕਦੇ ਨੇ
ਜਿਵੇਂ ਮੋਤੀ
ਉਸਦੇ ਕਾਲੇ ਘੁੰਗਰਾਲੇ ਵਾਲਾਂ ’ਚ ਟੰਗਿਆ
ਗੁਲਾਬ ਦਾ ਫੁਲ
ਮੁਰਝਾ ਚੁੱਕਾ ਹੈ
ਉਸਦੇ ਨਾਜ਼ਕ ਹੋਠਾਂ ਤੇ
ਕੰਪਨ ਤਾਂ ਹੈ
ਆਵਾਜ਼ ਨਹੀਂ
ਉਹ ਕੁੜੀ ਏਥੇ ਓਥੇ
ਹਰ ਕਿਤੇ ਮਿਲ ਜਾਏਗੀ
........................................... - ਜਗਮੋਹਨ ਸਿੰਘ
ਝੀਲ ਵਰਗੀਆਂ ਅੱਖਾਂ ’ਚ
ਦਰਦ ਦੀਆਂ ਅਣਗਿਣਤ ਪਰਤਾਂ
ਨਜ਼ਰ ਆਉਂਦੀਆਂ ਨੇ
ਉਸਦੇ ਸੁਰਖ਼
ਗੁਲਾਬੀ ਗੱਲ੍ਹਾਂ ’ਤੇ
ਹੰਝੂ ਇੰਝ ਤਿਲਕਦੇ ਨੇ
ਜਿਵੇਂ ਮੋਤੀ
ਉਸਦੇ ਕਾਲੇ ਘੁੰਗਰਾਲੇ ਵਾਲਾਂ ’ਚ ਟੰਗਿਆ
ਗੁਲਾਬ ਦਾ ਫੁਲ
ਮੁਰਝਾ ਚੁੱਕਾ ਹੈ
ਉਸਦੇ ਨਾਜ਼ਕ ਹੋਠਾਂ ਤੇ
ਕੰਪਨ ਤਾਂ ਹੈ
ਆਵਾਜ਼ ਨਹੀਂ
ਉਹ ਕੁੜੀ ਏਥੇ ਓਥੇ
ਹਰ ਕਿਤੇ ਮਿਲ ਜਾਏਗੀ
........................................... - ਜਗਮੋਹਨ ਸਿੰਘ
No comments:
Post a Comment