Popular posts on all time redership basis

Sunday, 30 December 2012

ਤੇਰੇ ਕੋਲ - ਪਾਸ਼

ਤੇਰੇ ਕੋਲ ਦਿਲ ਦਾ ਸੱਚ ਕਹਿਣਾ
ਦਿਲ ਦੀ ਬੇਅਦਬੀ ਹੈ
ਸੱਚ ਦੀ ਬੇਅਦਬੀ ਹੈ
ਤੇਰੇ ਕੋਲ ਗਿਲਾ ਕਰਨਾ ਇਸ਼ਕ ਦੀ ਹੇਠੀ ਹੈ
ਜਾ, ਤੂੰ ਸ਼ਿਕਾਇਤ ਦੇ ਕਾਬਿਲ ਹੋ ਕੇ ਆ
ਅਜੇ ਤਾਂ ਮੇਰੀ ਹਰ ਸ਼ਿਕਾਇਤ ਤੋਂ
ਤੇਰਾ ਕੱਦ ਬੜਾ ਛੋਟਾ ਹੈ

ਕਦੇ ਵੀ ਗਲ਼ ਸਕਦੀ ਹੈ
ਮੇਰੇ ਲਹੂ ਦਰਿਆ 'ਚ
ਆਦਾਵਾਂ ਦੀ ਇਹ ਘਸੀ ਹੋਈ ਕਿਸ਼ਤੀ
ਕਿਸੇ ਵੀ ਵਕਤ ਤੂਫ਼ਾਨਾਂ ਦੀ ਸਹੁੰ ਖਾ ਸਕਦੀ ਹੈ
ਮੇਰੇ ਦਿਲ ਦੀ ਧਰਤੀ

ਇਹ ਦਰਦ ਪਥਰੀਲਾ ਹੁੰਦਾ ਹੈ
ਜਿੰਦਗੀ ਵਰਗਾ
ਜਿੰਦਗੀ, ਜੋ ਗੁਲਸ਼ਨ ਨੰਦਾ ਦਾ ਨਾਵਲ ਨਹੀਂ
ਪਹਾੜੀ ਸੜਕ ਵਾਂਗਰ ਕਠਿਨ ਹੁੰਦੀ ਹੈ

.............................................................. - ਅਵਤਾਰ ਸਿੰਘ ਪਾਸ਼

No comments:

Post a Comment