ਸਭ ਤੋਂ ਚੰਗਾ ਘਰ ਬਹਿਣਾ ਸਭ ਭੁੱਲ-ਭੁਲਾ ਕੇ
ਦੇਖ ਲਿਆ ਹੈ ਜੰਗਲ ਵਿਚ ਵੀ ਘੁੰਮ-ਘੁੰਮਾ ਕੇ
ਰਿਸ਼ਤੇ - ਨਾਤੇ, ਦੋਸਤੀਆਂ ਤੇ ਮਿਲਣਾ-ਗਿਲਣਾ
ਰੱਖ ਸਕੇ ਨਾ ਮੰਡੀ ਦੇ ਅਸਰਾਂ ਤੋਂ ਬਚਾ ਕੇ
ਸਿਦਕ - ਸਬਰ ਤੇ ਜੇਰਾ ਸਾਡਾ ਦੇਖ ਲਿਆ ਹੈ
ਰਹਿੰਦਾ ਕੀ ਹੁਣ ਬਾਕੀ ਦੇਖਣ ਨੂੰ ਅਜ਼ਮਾ ਕੇ
ਜਦ ਅਪਣੇ ਸੁਫਨੇ ਦੀ ਅਖ਼ ਵਿਚ ਅਥਰੂ ਤੱਕੇ
ਮੁਖ਼ ਛੁਪਾ ਕੇ ਰੋਏ ਉਸ ਨੂੰ ਚੁੱਪ ਕਰਾ ਕੇ
ਉਹ ਰੁੱਖ਼ ਹਾਂ ਜਿਸ ਥੱਲੇ ਆ ਕੇ ਹਰ ਕੋਈ ਰੋਏ
ਅਪਣੇ ਦਿਲ ਦੇ ਦੁਖੜੇ ਕਿਸ ਨੂੰ ਦੱਸੀਏ ਜਾ ਕੇ
ਇੱਕੋ ਛਾਲ 'ਚ ਕਿੰਝ ਪਹੁੰਚੇਗਾ ਓਹ ਚੋਟੀ ’ਤੇ
ਜਿਸ ਨੇ ਹਰ ਇੱਕ ਮੰਜ਼ਿਲ ਪਾਈ ਪੁਛ-ਪੁਛਾ ਕੇ
ਦਿਲ ਦੇ ਅੰਦਰ ਫਿਰ ਉੱਡਣ ਦੀ ਹਸਰਤ ਜਾਗੀ
ਅਸੀਂ ਤਾਂ ਚੁੱਪ ਕਰ ਬੈਠ ਗਏ ਸਾਂ ਖੰਭ ਕਟਾ ਕੇ
................................................................... ਲੋਕ ਰਾਜ
ਦੇਖ ਲਿਆ ਹੈ ਜੰਗਲ ਵਿਚ ਵੀ ਘੁੰਮ-ਘੁੰਮਾ ਕੇ
ਰਿਸ਼ਤੇ - ਨਾਤੇ, ਦੋਸਤੀਆਂ ਤੇ ਮਿਲਣਾ-ਗਿਲਣਾ
ਰੱਖ ਸਕੇ ਨਾ ਮੰਡੀ ਦੇ ਅਸਰਾਂ ਤੋਂ ਬਚਾ ਕੇ
ਸਿਦਕ - ਸਬਰ ਤੇ ਜੇਰਾ ਸਾਡਾ ਦੇਖ ਲਿਆ ਹੈ
ਰਹਿੰਦਾ ਕੀ ਹੁਣ ਬਾਕੀ ਦੇਖਣ ਨੂੰ ਅਜ਼ਮਾ ਕੇ
ਜਦ ਅਪਣੇ ਸੁਫਨੇ ਦੀ ਅਖ਼ ਵਿਚ ਅਥਰੂ ਤੱਕੇ
ਮੁਖ਼ ਛੁਪਾ ਕੇ ਰੋਏ ਉਸ ਨੂੰ ਚੁੱਪ ਕਰਾ ਕੇ
ਉਹ ਰੁੱਖ਼ ਹਾਂ ਜਿਸ ਥੱਲੇ ਆ ਕੇ ਹਰ ਕੋਈ ਰੋਏ
ਅਪਣੇ ਦਿਲ ਦੇ ਦੁਖੜੇ ਕਿਸ ਨੂੰ ਦੱਸੀਏ ਜਾ ਕੇ
ਇੱਕੋ ਛਾਲ 'ਚ ਕਿੰਝ ਪਹੁੰਚੇਗਾ ਓਹ ਚੋਟੀ ’ਤੇ
ਜਿਸ ਨੇ ਹਰ ਇੱਕ ਮੰਜ਼ਿਲ ਪਾਈ ਪੁਛ-ਪੁਛਾ ਕੇ
ਦਿਲ ਦੇ ਅੰਦਰ ਫਿਰ ਉੱਡਣ ਦੀ ਹਸਰਤ ਜਾਗੀ
ਅਸੀਂ ਤਾਂ ਚੁੱਪ ਕਰ ਬੈਠ ਗਏ ਸਾਂ ਖੰਭ ਕਟਾ ਕੇ
................................................................... ਲੋਕ ਰਾਜ
No comments:
Post a Comment