Popular posts on all time redership basis

Showing posts with label Paash Avtar Singh. Show all posts
Showing posts with label Paash Avtar Singh. Show all posts

Sunday, 30 December 2012

ਤੇਰੇ ਕੋਲ - ਪਾਸ਼

ਤੇਰੇ ਕੋਲ ਦਿਲ ਦਾ ਸੱਚ ਕਹਿਣਾ
ਦਿਲ ਦੀ ਬੇਅਦਬੀ ਹੈ
ਸੱਚ ਦੀ ਬੇਅਦਬੀ ਹੈ
ਤੇਰੇ ਕੋਲ ਗਿਲਾ ਕਰਨਾ ਇਸ਼ਕ ਦੀ ਹੇਠੀ ਹੈ
ਜਾ, ਤੂੰ ਸ਼ਿਕਾਇਤ ਦੇ ਕਾਬਿਲ ਹੋ ਕੇ ਆ
ਅਜੇ ਤਾਂ ਮੇਰੀ ਹਰ ਸ਼ਿਕਾਇਤ ਤੋਂ
ਤੇਰਾ ਕੱਦ ਬੜਾ ਛੋਟਾ ਹੈ

ਕਦੇ ਵੀ ਗਲ਼ ਸਕਦੀ ਹੈ
ਮੇਰੇ ਲਹੂ ਦਰਿਆ 'ਚ
ਆਦਾਵਾਂ ਦੀ ਇਹ ਘਸੀ ਹੋਈ ਕਿਸ਼ਤੀ
ਕਿਸੇ ਵੀ ਵਕਤ ਤੂਫ਼ਾਨਾਂ ਦੀ ਸਹੁੰ ਖਾ ਸਕਦੀ ਹੈ
ਮੇਰੇ ਦਿਲ ਦੀ ਧਰਤੀ

ਇਹ ਦਰਦ ਪਥਰੀਲਾ ਹੁੰਦਾ ਹੈ
ਜਿੰਦਗੀ ਵਰਗਾ
ਜਿੰਦਗੀ, ਜੋ ਗੁਲਸ਼ਨ ਨੰਦਾ ਦਾ ਨਾਵਲ ਨਹੀਂ
ਪਹਾੜੀ ਸੜਕ ਵਾਂਗਰ ਕਠਿਨ ਹੁੰਦੀ ਹੈ

.............................................................. - ਅਵਤਾਰ ਸਿੰਘ ਪਾਸ਼

Monday, 13 February 2012

ਮੈਂ ਕਹਿੰਦਾ ਹਾਂ... - ਪਾਸ਼

ਕਈ ਕਹਿੰਦੇ ਹਨ
ਬੜਾ ਕੁਝ ਹੋਰ ਆਖਣ ਨੂੰ ਹੈ
ਬਹੁਤ ਕੁਝ ਅੱਗੇ ਤੈਅ ਕਰਨ ਵਾਲਾ ਹੈ
ਜਿਵੇਂ ਗੱਲ ਸ਼ਬਦਾਂ ਨਾਲ ਕਹੀ ਨਹੀ ਜਾ ਸਕਦੀ
ਜਿਵੇਂ ਵਾਟ ਕਦਮਾਂ ਨਾਲ ਨਹੀ ਮੁੱਕਦੀ
ਕਈ ਕਹਿੰਦੇ ਹਨ
ਹੁਣ ਕਹਿਣ ਲਈ ਕੁਝ ਵੀ ਬਾਕੀ ਨਹੀਂ
ਤੈਅ ਕਰਨ ਲਈ ਕੁਝ ਵੀ ਬਚਿਆ ਨਹੀਂ
ਜਿਵੇਂ ਸ਼ਬਦ ਨਿਪੁੰਸਕ ਹੋ ਗਏ ਹੋਣ,
ਤੇ ਮੈਂ ਵੀ ਕਹਿੰਦਾ ਹਾਂ,
ਸਫਰ ਦੇ ਇਤਿਹਾਸ ਦੀ ਗੱਲ ਨਾ ਕਰੋ
ਮੈਨੂੰ ਅਗਲਾ ਕਦਮ ਧਰਨ ਲਈ ਜ਼ਮੀਨ ਦੇਵੋ

............................ - ਅਵਤਾਰ ਸਿੰਘ ਪਾਸ਼