ਅੱਜ ਉਸਨੇ
ਮੈਨੂੰ ਜਾਂਦੇ ਨੂੰ ਨਹੀਂ ਰੋਕਿਆ
ਮੁਸਕਰਾਉਂਦੇ ਸਰਦਲ ਤੀਕ ਆਈ
ਮਤਾਂ ਜਾਣਦੀ ਹੋਵੇ
ਖ਼ੈਰ ਨਾਲ ਬੱਝ੍ਹੇ ਯੋਗੀ
ਦਰਾਂ ਤੋਂ ਦੂਰ ਨਈ ਜਾਂਦੇ
ਪਰ
ਏਸ ਵਾਰ
ਮੈਂ ਵੀ ਧਾਰ ਲਿਆ ਹੈ
ਮੈਨੂੰ ਜਾਂਦੇ ਨੂੰ ਨਹੀਂ ਰੋਕਿਆ
ਮੁਸਕਰਾਉਂਦੇ ਸਰਦਲ ਤੀਕ ਆਈ
ਮਤਾਂ ਜਾਣਦੀ ਹੋਵੇ
ਖ਼ੈਰ ਨਾਲ ਬੱਝ੍ਹੇ ਯੋਗੀ
ਦਰਾਂ ਤੋਂ ਦੂਰ ਨਈ ਜਾਂਦੇ
ਪਰ
ਏਸ ਵਾਰ
ਮੈਂ ਵੀ ਧਾਰ ਲਿਆ ਹੈ
ਬੰਦ ਦਰਵਾਜੇ
ਕਦੇ ਨਹੀ ਖੜਕਉਣੇ
ਤੇ ਖੁੱਲਿਆਂ ਅੱਗੇ ਕਦੇ ਨਈ ਰੁਕਣਾ.
ਭੇਦ ਹੈ
ਤੇ ਅਸੀਂ ਦੋਵੇਂ ਮੁਸਕਰਾਉਂਦੇ ਆਂ
ਉਸਨੇ ਦਰ ਭੇੜ ਲਿਆ ਹੈ
ਤੇ ਮੈਂ ਦੂਰ ਸਫ਼ਰ ਤੇ ਨਿੱਕਲ ਆਇਆਂ ਹਾਂ.
ਅਸੀਂ ਕਦੇ ਨਹੀਂ ਮਿਲਾਂਗੇ
ਉਹ ਦਰਵਾਜੇ ਪਿੱਛੇ ਉਡੀਕਣ ਲੱਗੇਗੀ
ਤੇ ਮੈਂ ਸਫ਼ਰ ਚ
ਜਾਮੇ ਚੋਲਿਆਂ ਦਾ ਮੋਹ ਛਡ
ਅਭੇਦ ਹੋ ਜਾਵਾਂਗਾ
.............................. ................ਪ੍ਰਦੀਪ
ਕਦੇ ਨਹੀ ਖੜਕਉਣੇ
ਤੇ ਖੁੱਲਿਆਂ ਅੱਗੇ ਕਦੇ ਨਈ ਰੁਕਣਾ.
ਭੇਦ ਹੈ
ਤੇ ਅਸੀਂ ਦੋਵੇਂ ਮੁਸਕਰਾਉਂਦੇ ਆਂ
ਉਸਨੇ ਦਰ ਭੇੜ ਲਿਆ ਹੈ
ਤੇ ਮੈਂ ਦੂਰ ਸਫ਼ਰ ਤੇ ਨਿੱਕਲ ਆਇਆਂ ਹਾਂ.
ਅਸੀਂ ਕਦੇ ਨਹੀਂ ਮਿਲਾਂਗੇ
ਉਹ ਦਰਵਾਜੇ ਪਿੱਛੇ ਉਡੀਕਣ ਲੱਗੇਗੀ
ਤੇ ਮੈਂ ਸਫ਼ਰ ਚ
ਜਾਮੇ ਚੋਲਿਆਂ ਦਾ ਮੋਹ ਛਡ
ਅਭੇਦ ਹੋ ਜਾਵਾਂਗਾ
..............................
No comments:
Post a Comment