Popular posts on all time redership basis

Sunday, 9 December 2012

ਗ਼ਜ਼ਲ - ਸੁਭਾਸ਼ ਕਲਾਕਾਰ

ਐ ਮੁਹਾਜਰ! ਜਾਹ ਨਵੀਂ ਦੁਨੀਆਂ ਵਸਾ,
ਐ ਹੁਮਾ! ਤੂੰ ਆਪਣੇ ਪਰ ਤੋਲ ਰੱਖ

ਐ ਜ਼ਮਾਨਾ! ਸਾਜ ਪਿਆਰੇ ਬੁੱਤ ਸ਼ਿਕਨ,
ਨਾਲ ਇਕ ਮੇਰਾ ਜਿਹਾ ਅਨਭੋਲ ਰੱਖ

ਬਾਹਰਲੇ ਦਰਵਾਜ਼ਿਆਂ ਨੂੰ ਭੇੜ ਪਰ,
ਅੰਦਰਲੇ ਦਰਵਾਜ਼ਿਆਂ ਨੂੰ ਖੋਲ ਰੱਖ

ਸ਼ਹਿਰ ਦੇ ਪਤਵੰਤਿਆਂ ਨੂੰ ਭੰਡ ਫਿਰ,
ਸ਼ਹਿਰ ਵਿੱਚੋਂ ਬਿਸਤਰਾ ਵੀ ਗੋਲ ਰੱਖ

ਐ ਦਿਲਾ ਕੁਝ ਹੋਰ ਖ਼ੁਦਮੁਖ਼ਤਾਰ ਹੋ,
ਖੂਹ ਲੁਆਇਆ ਏ ਤੇ ਲਾਗੇ ਡੋਲ ਰੱਖ

ਹੋ ਸਕੇ ਤਾਂ ਦੂਜਿਆਂ ਦਾ ਜ਼ਹਿਰ ਚੂਸ,
ਆਪਣੇ ਲਫਜ਼ਾਂ ਚ ਮਿਸ਼ਰੀ ਘੋਲ ਰੱਖ

ਜਾਹ! ਕਿਸੇ ਮਜਬੂਰ ਦੀ ਤੂੰ ਸੁਣ ਪੁਕਾਰ,
ਜਾਹ! ਕਿਸੇ ਦਾ ਤਖਤ ਡਾਵਾਂ-ਡੋਲ ਰੱਖ

.................................................... - ਸੁਭਾਸ਼ ਕਲਾਕਾਰ

No comments:

Post a Comment