ਇਸ ਨਗਰ ਵਿਚ ਦੋਸਤੀ ਤਾਂ ਦੁਸ਼ਮਣੀ ਦੀ ਲੋੜ ਹੈ
ਪੱਥਰਾਂ ਵਿਚ ਖੋੜ ਏਥੇ ਸ਼ੀਸ਼ਿਆਂ ਵਿਚ ਜੋੜ ਹੈ
ਮੈਂ ਹਵਾ ਦੇ ਮੋਢਿਆਂ 'ਤੇ ਖਿੜ ਪਵਾਂ ਲਹਿਰਾ ਪਵਾਂ,
ਬਸ ਤੁਹਾਡੀ ਧੁੱਪ ਛਾਂ ਦੀ ਹੀ ਜ਼ਰਾ ਕੁ ਲੋੜ ਹੈ
ਮੇਰੇ ਘਰ ਪਹੁੰਚਣ ਤੋਂ ਪਹਿਲਾਂ ਰੋਜ਼ ਡੁੱਬ ਜਾਂਦਾ ਹੈ ਦਿਨ,
ਕੋਈ ਵੀ ਸੂਰਜ ਨਾ ਮੇਰੇ ਨਾਲ ਪੁਜਦਾ ਤੋੜ ਹੈ
ਜ਼ਿੰਦਗੀ ਦੀ ਰਾਹ ਤੋਂ ਮੁਸ਼ਕਿਲ ਨਹੀਂ ਹੈ ਪੁਲਸਰਾਤ,
ਹਰ ਕਦਮ ਇਕ ਹਾਦਸਾ ਹੈ ਹਰ ਕਦਮ ਇਕ ਮੋੜ ਹੈ
ਕੁਝ ਪਲਾਂ ਦਾ ਨਿੱਘ ਹੈ ਇਹ ਕੁਝ ਦਿਨਾਂ ਦੀ ਨੇੜਤਾ,
ਉਸ ਨੂੰ ਮੇਰੀ ਲੋੜ ਅਜ ਕਲ ਮੈਨੂੰ ਉਸ ਦੀ ਲੋੜ ਹੈ
ਝੀਲ ਹੈ, ਰੰਗਾਂ ਦਾ ਮੇਲਾ ਹੈ, ਚਰਾਗ਼ਾਂ ਦਾ ਸਮਾਂ,
ਇਸ ਸਮੇਂ ਵੀ ਹੋ ਰਹੀ ਮਹਿਸੂਸ ਤੇਰੀ ਥੋੜ ਹੈ

No comments:
Post a Comment