Popular posts on all time redership basis

Tuesday, 3 September 2013

ਸੁਈ ਦੇ ਨੱਕੇ ਜਿੰਨਾ - ਮ੍ਰਿਤੁੰਜੇ Mrityunjay

ਜ਼ਰਾ ਜਿੰਨਾ ਫ਼ਰਕ ਹੈ
ਬਹੁਤਾ ਤਾਂ ਹੋ ਗਿਆ,
ਭੌਰਾ ਜਿਹਾ ਤਰਕ ਹੈ
ਫਿਰ ਸੁਰਗ ਹੈ ਨਾ ਨਰਕ ਹੈ
ਨਾ ਤੇਰਾ ਮੇਰਾ ਫ਼ਰਕ ਹੈ
ਮੌਲਾ...
ਐਵੇਂ ਸੂਈ ਦੇ ਨੱਕੇ ਜਿੰਨਾ!

ਸੂਈ ਦੇ ਨੱਕੇ ਜਿੰਨਾ ੳਹਲਾ
ਮੌਲਾ,
ਇਹ ਮੇਰੀ ਉਮਰ
ਇਹ ਮੇਰੀ ਬਸਰ
ਮੇਰੀ ਪੇਸ਼ਤਰ
ਇਹ ਤੇਰਾ ਰੁਤਬਾ,
ਮੌਲਾ
ਸੂਈ ਦੇ ਨੱਕੇ ਜਿੰਨਾ

ਸੂਈ ਦੇ ਨੱਕੇ ਜਿੰਨਾ ਤੂੰ
ਮੌਲਾ
ਸੂਈ ਦੇ ਨੱਕੇ ਜਿੱਡੀ ਮੇਰੀ ਅੱਖ
ਮੌਲਾ
ਸੂਈ ਦੇ ਨੱਕੇ ਜਿੰਨਾ ਤੂੰ...

ਸੂਈ ਦੇ ਨੱਕੇ 'ਚ ਬਸਰ
ਐਨੀਂ ਕੁ ਹੋਰ ਬਸ ਕਸਰ
ਮੌਲਾ
ਸੂਈ ਦੇ ਨੱਕੇ ਦਾ ਸਫ਼ਰ

ਹੋਣ-ਹੋਣ ਕਰਦਾ
ਹੁੰਦਾ-ਹੁੰਦਾ ਮਰਦਾ
ਤੇਰਾ-ਮੇਰਾ ਪਰਦਾ ਸਦਾ...
ਮੌਲਾ,
ਸੂਈ ਦੇ ਨੱਕੇ ਜਿੰਨਾ!

ਮੇਰੇ ਅੰਦਰ ਤੇਰਾ
ਤੇਰੇ ਵਿਚੋਂ ਪਵੇ ਮੇਰਾ ਝੌਲਾ...
ਮੌਲਾ,
ਸੂਈ ਦੇ ਨੱਕੇ ਜਿੰਨਾ!

No comments:

Post a Comment