ਹੁਣੇ ਰਾਤ ਦੀ ਗੱਡੀ ਲੰਘੀ ਹੈ
ਮੈਂ ਗੱਡੀ ‘ਤੇ ਨਹੀਂ
ਉਹਦੀ ਕੂਕ ‘ਤੇ ਚੜਦਾ ਹਾਂਮੇਰੇ ਅੰਦਰ ਨੇ
ਅਸੰਖ ਸਟੇਸ਼ਨ
ਮੈਂ ਕਦੇ
ਕਿਸੇ ‘ਤੇ ਉਤਰਦਾ ਹਾਂ
ਕਦੇ ਕਿਸੇ ‘ਤੇ
ਅੰਦਰਲੀ ਪਟੜੀ ‘ਤੇ ਰੇਲ ਦਾ ਚੱਲਣਾ
ਬੱਚਿਆਂ ਦੀ ਖੇਡ ਜਿੰਨਾ ਅਦਭੁਤ ਹੈ
............................................................ - ਗੁਰਪ੍ਰੀਤ
ਮੇਰੀ ਕਵਿਤਾ ਸਾਂਝੀ ਕਰਨ ਲਈ ਬਹੁਤ ਬਹੁਤ ਧੰਨਵਾਦ !;
ReplyDeleteannhadd naad.
Delete