Popular posts on all time redership basis

Saturday, 17 November 2012

ਪ੍ਰਭਸ਼ਰਨਦੀਪ ਸਿੰਘ - ਉਮਰਾ ਦੀ ਲੰਮੀ ਲੰਮੀ ਵਾਟ (ਗੀਤ)

ਉਮਰਾ ਦੀ ਲੰਮੀ ਲੰਮੀ ਵਾਟ 
ਸਖ਼ੀਏ
ਉਮਰਾ ਦੀ ਲੰਮੀ ਲੰਮੀ ਵਾਟ


ਦੂਰ ਸਾਰੀ ਤਾਰਿਆਂ ਦੇ ਨੈਣ ਅਣਭੋਲ਼ ਜਿਹੇ
ਹੇਠਾਂ ਸਾਡੀ ਨਿੱਕੀ ਜਿਹੀ ਸਬਾਤ
ਸਖ਼ੀਏ
ਮਿੱਠੀ ਮਿੱਠੀ ਮਾਰੀ ਜਾਂਦੇ ਝਾਤ।

ਚੁਣ ਚੁਣ ਅੱਖੀਆਂ ਨੇ ਦਰਦ ਜ਼ਮਾਨਿਆਂ ਦੇ
ਬਾਲ਼ ਲਈ ਏ ਚਾਵਾਂ ਵਾਲ਼ੀ ਲਾਟ
ਸਖ਼ੀਏ
ਕਿਹੜੇ ਵੇਲ਼ੇ ਖੁੱਲ੍ਹਦੇ ਕਪਾਟ।

ਰਾਹਵਾਂ ਜੋ ਨੇ ਤੇਰੀਆਂ ਤੇ ਰਾਹਵਾਂ ਓਹੀਓ ਮੇਰੀਆਂ ਨੇ
ਘੜੀ ਘੜੀ ਕਾਲ਼ੀ ਬੋਲ਼ੀ ਰਾਤ
ਸਖ਼ੀਏ
ਤੁਰ ਪਈ ਸਿਤਾਰਿਆਂ ਦੀ ਬਾਤ।

ਤੇਰੀ ਮੇਰੀ ਮੇਰੀ ਤੇਰੀ ਜਿੰਦੜੀ ਗ਼ਮਾਂ ਨੇ ਘੇਰੀ
ਕੌਲਾਂ ਅਣਜਾਣਿਆਂ ਦੀ ਬਾਤ
ਸਖ਼ੀਏ
ਝਿੰਮ ਝਿੰਮ ਜਗੇ ਕਾਇਨਾਤ।

ਚੋਰ ਮੇਰੀ ਜਿੰਦ ਵਿੱਚ ਲੁਕੇ ਘੁੱਪ ਘੋਰ ਭੈੜੇ
ਲੁਕ ਲੁਕ ਲਾਂਵਦੇ ਨੇ ਘਾਤ
ਸਖ਼ੀਏ
ਦੀਵਾ ਏ ਬਲ਼ੇਂਦਾ ਸਾਰੀ ਰਾਤ.......


................................................... - ਪ੍ਰਭਸ਼ਰਨਦੀਪ ਸਿੰਘ

No comments:

Post a Comment