Popular posts on all time redership basis

Saturday, 23 June 2012

ਮੁਕਾਮ - ਜਗਮੋਹਨ ਸਿੰਘ

ਤੁਰਿਆ ਸੀ
ਘਰੋਂ ਤਾਂ
ਉਹ
ਤਾਰਿਆਂ ਦੀ ਛਾਵੇਂ
ਕਿ ਪਹੁੰਚਾਂਗਾ ਜਲਦੀ
ਮੁਕਾਮ ’ਤੇ,
ਸ਼ਾਹ-ਰਾਹ ਤਜ
ਛੋਟੀ ਸੜਕ,
ਛੋਟੀ ਸੜਕ ਛੱਡ
ਪਗਡੰਡੀ ਪੈ ਗਿਆ
ਪਗਡੰਡੀਆਂ ਵੀ ਕਈ ਬਦਲੀਆਂ
ਟਿਕਾਣਾ
ਚਿੱਕੜ ’ਚ ਕਰ ਲਿਆ
ਕਮਲ ਸਮਝ ਰਿਹੈ
ਆਪਣੇ ਆਪ ਨੂੰ
ਉਹ ਅੱਜ-ਕਲ
ਭਰਮ ਵੀ ਕਿੰਨਾ ਸੁਖਦਾਈ ਹੁੰਦਾ ਹੈ
ਕਦੇ ਕਦੇ
................................ ਜਗਮੋਹਨ ਸਿੰਘ

No comments:

Post a Comment