Popular posts on all time redership basis

Thursday, 21 June 2012

ਲਹਿਰਾਂ...- ਪਰਮਿੰਦਰ ਸੋਢੀ

ਕੁਝ ਲਹਿਰਾਂ
ਮੇਰੀ ਰੂਹ 'ਚੋਂ ਉਠਣ
ਕੁਝ ਲਹਿਰਾਂ
ਮੇਰੇ ਦਿਲ ਦਰਿਆ 'ਚੋਂ...

ਕੁਝ ਲਹਿਰਾਂ
ਸੋਚ-ਮਾਲਾ ਦੇ ਮਣਕੇ
ਕੁਝ ਲਹਿਰਾਂ
ਮੇਰੇ ਜਿਸਮ ਦੇ ਤੁਣਕੇ...

ਆਦਿ-ਚੁੱਪ ਚੋਂ ਉਠੀਆਂ
ਤੁਰੀਆਂ ਦੇਸ਼ -ਕਾਲ ਤੋਂ ਪਾਰ
ਚੇਤਨ-ਤੱਤ ਦਾ ਸਿਲਸਲਾ
ਵਹਿ ਗਿਆ
ਹਸਤੀ ਮੇਰੀ ਦੇ ਆਰਪਾਰ...

ਕੁਝ ਲਹਿਰਾਂ
ਮੇਰੇ ਹੱਥਾਂ ਚੋਂ ਲੰਘੀਆਂ
ਫਿਰ ਕਲਮ ਦੀ
ਨੋਕ 'ਚੋ ਹੋਕੇ
ਗਈਆਂ ਕਾਗਜ਼ 'ਤੇ ਫੈਲ...

..............................................................- ਪਰਮਿੰਦਰ ਸੋਢੀ

No comments:

Post a Comment