Popular posts on all time redership basis

Sunday, 26 February 2012

ਰਬਾਬ ਹੋਵੇ......... - ਸੁਰਜੀਤ ਪਾਤਰ

ਰਬਾਬ ਹੋਵੇ ਕਿ ਤੇਗ ਹੋਵੇ,
ਕਮਾਨ ਹੋਵੇ ਕਿ ਤੀਰ ਹੋਵੇ,
ਮੈਂ ਉਸਦੇ ਸਦਕੇ ਹਜ਼ਾਰ ਵਾਰੀ,
ਜੇ ਉਹ ਤਿਹਾਏ ਦਾ ਨੀਰ ਹੋਵੇ.

ਕਿਹਾ ਸੀ ਮੈਨੂੰ ਇਹ ਮੇਰੇ ਰਹਿਬਰ,
ਹਰੇਕ ਚਾਨਣ ਨੂੰ ਦੇਵੀਂ ਆਦਰ,
ਉਹ ਸ਼ੇਖ ਸੂਫ਼ੀ ਫ਼ਰੀਦ ਹੋਵੇ,
ਕਿ ਸੰਤ ਸਾਈਂ ਕਬੀਰ ਹੋਵੇ.

ਅਸਾਂ ਜੋ ਪੱਥਰ ਜਲ ਨੂੰ ਸੀ ਮਾਰੇ,
ਉਸ ਆਪਣੀ ਤਹਿ ’ਚ ਸਮੋਏ ਸਾਰੇ,
ਉਹ ਜਲ ਹੀ ਕੀ ਹੈ ਜਿਸ ਦੇ ਤਲ ਤੇ,
ਨਿਸ਼ਾਨ ਰਹਿ ਜਾਏ, ਲਕੀਰ ਹੋਵੇ.

ਮੈਂ ਯਾਦ ਕੀਤਾ ਸਰਾਂ ਦਾ ਪਾਣੀ,
ਜਿਨ੍ਹਾਂ ’ਚ ਘੁਲਦੀ ਏ ਰੋਜ਼ ਬਾਣੀ
ਤਾਂ ਮੇਰੇ ਨੇਣਾਂ ’ਚ ਨੀਰ ਆਇਆ,
ਜਿਵੇਂ ਉਨ੍ਹਾਂ ਦਾ ਸਫ਼ੀਰ ਹੋਵੇ

..................................... - ਸੁਰਜੀਤ ਪਾਤਰ

No comments:

Post a Comment