Popular posts on all time redership basis

Monday, 27 February 2012

ਦੇਸ਼ ਛਡ ਕੇ ਜਾਣ ਵਾਲਿਆਂ ਲਈ ਗੀਤ - ਫ਼ੈਜ਼ ਅਹਿਮਦ ਫ਼ੈਜ਼

"ਵਤਨੇ ਦੀਆਂ ਠੰਡੀਆਂ ਛਾਈਂ ਓ ਯਾਰ
ਟਿਕ ਰਹੁ ਥਾਈਂ ਓ ਯਾਰ"
ਰੋਜ਼ੀ ਦੇਵੇਗਾ ਸਾਂਈਂ ਓ ਯਾਰ
ਟਿਕ ਰਹੁ ਥਾਈਂ ਓ ਯਾਰ

ਹੀਰ ਨੂੰ ਛੱਡ ਟੁਰ ਗਿਉਂ ਰੰਝੇਟੇ
ਖੇੜਿਆਂ ਦੇ ਘਰ ਪੈ ਗਏ ਹਾਸੇ
ਪਿੰਡ ’ਚ ਕੱਢੀ ਟੌਰ ਸ਼ਰੀਕਾਂ
ਯਾਰਾਂ ਦੇ ਢੈ ਪਏ ਮੁੰਡਾਸੇ
ਵੀਰਾਂ ਦੀਆਂ ਟੁੱਟ ਗਈਆਂ ਬਾਹੀਂ, ਓ ਯਾਰ
ਟਿਕ ਰਹੁ ਥਾਈਂ ਓ ਯਾਰ
ਰੋਜ਼ੀ ਦੇਵੇਗਾ ਸਾਈਂ ਓ ਯਾਰ

ਕਾਗ ਉਡਾਵਣ ਮਾਵਾਂ ਭੈਣਾਂ
ਤਰਲੇ ਪਾਵਣ ਲੱਖ ਹਜ਼ਾਰਾਂ
ਖੈਰ ਮਨਾਵਣ ਸੰਗੀ ਸਾਥੀ
ਚਰਖੇ ਓਹਲੇ ਰੋਵਣ ਮੁਟਿਆਰਾਂ
ਹਾੜੇ ਕਢਦੀਆਂ ਸੁੰਝੀਆਂ ਰਾਹੀਂ ਓ ਯਾਰ
ਟਿਕ ਰਹੁ ਥਾਈਂ ਓ ਯਾਰ

ਵਤਨੇ ਦੀਆਂ ਠੰਡੀਆਂ ਛਾਈਂ
ਛੱਡ ਗ਼ੈਰਾਂ ਦੇ ਮਹਿਲ-ਚੋਮਹਿਲੇ
ਆਪਣੇ ਵਿਹੜੇ ਦੀ ਰੀਸ ਨਾ ਕਾਈ
ਆਪਣੀ ਝੋਕ ਦੀਆਂ ਸੱਤੇ ਖੈਰਾਂ
ਬੀਬਾ ਤੁਸਾਂ ਨੇ ਕਦਰ ਨਾ ਪਾਈ
ਮੋੜ ਮੁਹਾਰਾਂ
ਤੇ ਆ ਘਰ-ਬਾਰਾਂ
ਮੁੜ ਕੇ ਭੁਲ ਨਾ ਜਾਈਂ, ਓ ਯਾਰ
ਟਿਕ ਰਹੁ ਥਾਈਂ ਓ ਯਾਰ
ਰੋਜ਼ੀ ਦੇਵੇਗਾ ਸਾਈਂ ਓ ਯਾਰ

....................ਫ਼ੈਜ਼ ਅਹਿਮਦ ਫ਼ੈਜ਼

No comments:

Post a Comment