Popular posts on all time redership basis

Friday, 24 February 2012

ਸੀਹਰਫ਼ੀ - ਹਦਾਇਤੁੱਲਾ

ਅਲਫ਼ -ਅਜ ਵੇਲਾ ਤੇਰੇ ਕਤਣੇ ਦਾ
ਸੂਤਰ ਕਤ ਕੁੜੇ ਚਰਖਾ ਚਲਦਾ ਈ
ਬੈੜ ਚਮੜੀਆਂ ਤੱਕਲਾ ਰਾਸ ਤੇਰਾ,
ਮੁੰਨਾ ਮੂਲ ਨਾਹੀਂ ਕੋਈ ਹੱਲਦਾ ਈ.
ਤੈਨੂੰ ਪੈਣ ਲੋਹੜੇ ਸੜ ਗਏ ਗੋਹੜੇ,
ਵਟ ਪੂਣੀਆਂ ਨੀ ਦਿਨ ਢਲਦਾ ਈ.
ਗਏ ਵਕਤ ਨੂੰ ਵੇਖ ਹਦਾਇਤੁੱਲਾ
ਮੱਖ਼ੀ ਵਾਂਗ ਪਿਆ ਹੱਥ ਮੱਲਦਾ ਈ.

...................................................- ਹਦਾਇਤੁੱਲਾ

[ਅਲਫ਼ : ਉਰਦੂ ਵਰਣਮਾਲਾ ਦਾ ਪਹਿਲਾ ਅੱਖ਼ਰ,
ਬੈੜ : ਚਰਖੇ ਦੀ ਡੋਰ/ਰੱਸੀ/ਲੱਜ
ਤੱਕਲਾ : ਧੁਰਾ ਜਿਸ ਦੇ ਦੁਆਲੇ ਚਰਖਾ ਘੁੰਮਦਾ ਹੈ
ਹੱਲਦਾ : ਹਿੱਲਦਾ]

No comments:

Post a Comment