ਇਕ ਚੁੱਪ
ਸੌ ਦੁੱਖ.
ਹਿੰਮਤ ਪਸਤ
ਮਨ ਰੋਗ-ਗ੍ਰਸਤ.
ਬੰਦਾ ਲਾਚਾਰ
ਅੰਦਰੋਂ ਧਿਰਕਾਰ.
ਹਾਰ ਦਾ ਅਹਿਸਾਸ
ਚਿੱਤ ਉਦਾਸ.
ਬੰਦਾ ਨਿੰਮੋਝੂਣਾ
ਕੱਦ ਊਣਾ-ਊਣਾ.
ਪੜ੍ਹਿਆ ਵਿਅਰਥ
ਜੀਣਾ ਬੇਅਰਥ.
ਆਤਮਾ ਤੇ ਬੋਝ
ਪਲ-ਪਲ ਦੀ ਮੌਤ.
ਨੇਰ੍ਹੇ ਦਾ ਪਸਾਰ
ਰੌਸ਼ਨੀ ਦੀ ਹਾਰ.
ਇਕ ਚੁੱਪ
ਸੌ ਦੁੱਖ.
.......................ਜਗਮੋਹਨ ਸਿੰਘ
Note: "ਇੱਕ ਚੁਪ ਸੌ ਸੁੱਖ" ਪੰਜਾਬੀ ਦੀ ਪ੍ਰਚਲਤ ਕਹਾਵਤ ਹੈ ਜਿਸਨੂੰ ਇਸ ਕਵਿਤਾ ਵਿਚ ਉਲਟਾਇਆ ਗਿਆ ਹੈ. ਮੈਂ ਇਹ ਕਵਿਤਾ ੧੯੮੪ ਤੋਂ ਕੁਝ ਸਮਾਂ ਪਹਿਲਾਂ ਲਿਖੀ ਸੀ. ਉਹਨਾਂ ਦਿਨਾਂ ਵਿਚ ਤਕਰੀਬਨ ਸਾਰੇ ਦਾਨਿਸ਼ਮੰਦਾਂ ਦੇ ਮੂੰਹਾਂ ਤੇ ਤਾਲੇ ਲਟਕੇ ਹੋਏ ਸਨ. ਤੁਸੀਂ ਜੋ ਠੀਕ ਸਮਝਦੇ ਸੀ ਕਹਿ ਨਹੀਂ ਸੀ ਸਕਦੇ. ਇਹ ਕਵਿਤਾ, ਅਜਿਹੀ ਚੁੱਪ ’ਚੋਂ ਉਪਜੀ ਮਾਨਸਿਕ ਯਾਤਨਾ ਅਤੇ ਨਿਰਾਸ਼ਾ ਦਾ ਪ੍ਰਗਟਾਵਾ ਹੈ. ਚੁੱਪ ਰਹਿਣ ਲਈ ਭਾਰੀ ਕੀਮਤ ਅਦਾ ਕਰਨੀ ਪੈਂਦੀ ਹੈ ਅਤੇ ਅੰਤ ਵਿਚ ਇਹ ਚੁੱਪ ਬਹੁਤ ਮਹਿੰਗੀ ਪੈਂਦੀ ਹੈ. ਇਹ ਇਸ ਕਵਿਤਾ ਦਾ ਸੁਨੇਹਾ ਹੈ.
English Translation by the poet himself
Silence just once
Painful moments hundreds of them
Loss of courage just once
Mind sickens for all times to come
Feeling of helplessness prevails
Inner self is pained and wails
A Loser’s mentality
Despair sets in, Happiness - a casualty
Persona gets dejected and disorganized
Mental Level low, gets downsized
Learning is rendered wasteful
Life loses meaning, living distasteful
Conscience bears load
Death at each moment,pain untold
Darkness gains ground and brims
Light Suffers loss and dims
...................................Jagmohan Singh
Anthology of Punjabi poems by diverse authors / ਵੱਖੋ-ਵੱਖ ਪੰਜਾਬੀ ਕਵੀਆਂ ਦੀਆਂ ਕਵਿਤਾਵਾਂ ਦਾ ਸੰਗ੍ਰਿਹ
Popular posts on all time redership basis
-
Bhai Veer Singh (1872-1957) was a poet of mysticism. He wrote in Punjabi. His poem ਕੰਬਦੀ ਕਲਾਈ is being presented with English translation b...
-
ਜਿਨ੍ਹਾਂ ਉਚਿਆਈਆਂ ਉੱਤੇ ਬੁੱਧੀ ਖੰਭ ਸਾੜ ਢੱਠੀ ਮੱਲੋ ਮੱਲੀ ਉਥੇ ਦਿਲ ਮਾਰਦਾ ਉਡਾਰੀਆਂ ਪ੍ਯਾਲੇ ਅਣਡਿਠੇ ਨਾਲ ਬੁੱਲ ਲਗ ਜਾਣ ਉਥੇ ਰਸ ਤੇ ਸਰੂਰ ਚੜ੍ਹੇ ਝੂਮਾਂ ਆਉਣ ...
-
੧ ਦੁਨੀਆਂ ਵਿਚ ਕੌਣ ਜਿਹੜਾ ਅੱਖ ਉਘਾੜ ਮੇਰੇ ਵਲ ਦੇਖ ਸਕੇ, ਮੈਂ ਨੰਗਾ ਜਲਾਲ ਹਾਂ. ਸੂਰਜ ਦੇਖ ਮੈਨੂੰ ਚੰਨ ਵਾਂਗ ਪੀਲਾ ਪੈਂਦਾ, ਮੈਂ ਉਹ ਪ੍ਰਕਾਸ਼ ਹਾਂ ਜਿਸ ਦਾ ਟੁ...
-
ਖ਼ਨਗਾਹੀ ਦੀਵਾ ਬਾਲਦੀਏ, ਕੀ ਲੋਚਦੀਏ? ਕੀ ਭਾਲਦੀਏ ? ਕੀ ਰੁੱਸ ਗਿਆ ਤੇਰਾ ਢੋਲ ਕੁੜੇ? ਯਾਂ ਸਖਣੀ ਤੇਰੀ ਝੋਲ ਕੁੜੇ ਯਾਂ ਸਰਘੀ ਵੇਲੇ ਤੱਕਿਆ ਈ ਕੋਈ ਡਾਢਾ ਭੈੜਾ ਸੁਫਨਾ...
-
ਇਸ ਨਗਰੀ ਤੇਰਾ ਜੀ ਨਹੀਂ ਲੱਗਦਾ ਇਕ ਚੜ੍ਹਦੀ ਇਕ ਲਹਿੰਦੀ ਹੈ ਤੈਨੂੰ ਰੋਜ਼ ਉਡੀਕ ਖ਼ਤਾਂ ਦੀ ਸਿਖ਼ਰ ਦੁਪਹਿਰੇ ਰਹਿੰਦੀ ਹੈ ਇਕ ਖਤ ਆਵੇ ਧੁੱਪ ਦਾ ਲਿਖਿਆ ਮਹਿੰਦੀ ਰੰਗੇ ਪ...
-
ਉਦਾਸ ਵਕਤ 'ਚ ਮੈਂ ਆਪਣੀ ਡਾਇਰੀ ਨ ਲਿਖੀ, ਸਫੇਦ ਸਫਿਆਂ ਤੇ ਮੈਂ ਮੈਲੀ ਜਿੰਦਗੀ ਨ ਲਿਖੀ..... ਲਿਖੀ ਕਿਤਾਬ ਤੇ 'ਆਤਮ ਕਥਾ' ਕਿਹਾ ਉਸ ਨੂੰ , ਪਰ ਉਸ ਕਿ...
-
ਇਕਨਾਂ ਨੂੰ ਘਿਉ ਖੰਡ ਨਾ ਮੈਦਾ ਭਾਵਈ ਬਹੁਤੀ ਬਹੁਤੀ ਮਾਇਆ ਚੱਲੀ ਆਵਈ ਇਕਨਾਂ ਨਹੀਂ ਸਾਗ ਅਲੂਣਾ ਪੇਟ ਭਰ ਵਜੀਦਾ ਕੌਣ ਸਾਹਿਬ ਨੂੰ ਆਖੇ ਅੰਞ ਨਹੀਂ ਅੰਞ ਕਰ
-
[ਪਰਸੰਗ: ਪੰਜਾਬ ਦੇ ਤ੍ਰਾਸਦੀ ਭਰੇ ਦਿਨਾਂ ਵਿਚ ਹੋਈਆਂ ਗੁੰਮਸ਼ੁਦਗੀਆਂ; ਸਮਰਪਨ: ਸ. ਜਸਵੰਤ ਸਿੰਘ ਖਾਲੜਾ] ਇਕ ਮਾਂ ਬਹੁਤ ਦੂਰ ਕਿਸੇ ਥਾਂ ਤੱਕ ਰਹੀ ਹੈ ਰਾਹ ਆਪਣੇ ਯ...
-
ਜੇ ਆਈ ਪੱਤਝੜ ਤਾਂ ਫੇਰ ਕੀ ਹੈ ਤੂੰ ਅਗਲੀ ਰੁੱਤ ‘ਚ ਯਕੀਨ ਰੱਖੀਂ ਮੈਂ ਲੱਭ ਕੇ ਕਿਤਿਓਂ ਲਿਆਉਨਾਂ ਕਲਮਾਂ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ ਕਿਸੇ ਵੀ ਸ਼ੀਸ਼ੇ ‘ਚ ਅਕਸ ਅਪਣ...
No comments:
Post a Comment