ਚਿੜੀਆਂ ਬਾਜਾਂ ਦੀ ਲੜਾਈ
ਸਦਾ ਚਲਦੀ ਹੀ ਰਹਿਣੀ
ਕਦੇ ਮੁੱਕਣੀ ਨਹੀਂ
ਗਾਥਾ ਚਲਦੀ ਹੀ ਰਹਿਣੀ
ਤੇਰੇ ਸੰਗਰਾਮੀ ਹੋਣ ਦੀ
ਕਦੇ ਮੁੱਕਣੀ ਨਹੀਂ
ਕਸ਼ਮਕਸ਼ ਹੁੰਦੀ ਹੀ ਰਹਿਣੀ
ਮੇਰੇ ਜ਼ਿਹਨ ਵਿਚ
ਚੁੱਪ ਰਹਿਣ ਦੀ ਜਾਂ
ਤੇਰੇ ਨਾਲ ਹੋਣ ਦੀ
ਕਦੇ ਮੁੱਕਣੀ ਨਹੀਂ
ਨੇਰ੍ਹਾ ਪਸਰੀ ਹੀ ਜਾਣਾ
ਦੀਪ ਜਗਦੇ ਹੀ ਜਾਣੇ
ਨੇਰ੍ਹੇ ਰੋਸ਼ਨੀ ਦੀ ਜੰਗ
ਸਦਾ ਚਲਦੀ ਹੀ ਰਹਿਣੀ
ਕਦੇ ਮੁੱਕਣੀ ਨਹੀਂ
ਕਾਲੀ ਰਾਤ ਜਾਏਗੀ
ਸੁਨਹਿਰੀ ਪ੍ਰਭਾਤ ਆਏਗੀ
ਆਸ ਪ੍ਰਬਲ ਹੁੰਦੀ ਜਾਣੀ
ਕਦੇ ਮੁੱਕਣੀ ਨਹੀਂ
.............................ਜਗਮੋਹਨ ਸਿੰਘ ( ਉਦੇ ਤੋਂ ਅਸਤ ਹੋਣ ਤੀਕ ਵਿਚੋਂ )
English Translation
"The war between
Sparrows and hawks
Will go on unabated
Throughout the ages
Never will it end up
Your saga as crusader
Will continue to be told
Throughout the ages
Never will it end up
The dithering of my mind
To either stay inactive
Or to be actively proactive
In your favor
Will continue to exist
Throughout the ages
Never will it end up.
Darkness will continue to spread
Lamps will continue to light up
The battle between darkness and light
Will continue to be fought
Throughout the ages
Never will it end up.
The hope
That the dark night will disappear
That the golden dawn will appear
Will keep on gaining strength
Throughout the ages
Never will it end up."
`````Jagmohan Singh (Translation from original in Punjabi,
by the author himself).
Anthology of Punjabi poems by diverse authors / ਵੱਖੋ-ਵੱਖ ਪੰਜਾਬੀ ਕਵੀਆਂ ਦੀਆਂ ਕਵਿਤਾਵਾਂ ਦਾ ਸੰਗ੍ਰਿਹ
Popular posts on all time redership basis
-
Bhai Veer Singh (1872-1957) was a poet of mysticism. He wrote in Punjabi. His poem ਕੰਬਦੀ ਕਲਾਈ is being presented with English translation b...
-
ਜਿਨ੍ਹਾਂ ਉਚਿਆਈਆਂ ਉੱਤੇ ਬੁੱਧੀ ਖੰਭ ਸਾੜ ਢੱਠੀ ਮੱਲੋ ਮੱਲੀ ਉਥੇ ਦਿਲ ਮਾਰਦਾ ਉਡਾਰੀਆਂ ਪ੍ਯਾਲੇ ਅਣਡਿਠੇ ਨਾਲ ਬੁੱਲ ਲਗ ਜਾਣ ਉਥੇ ਰਸ ਤੇ ਸਰੂਰ ਚੜ੍ਹੇ ਝੂਮਾਂ ਆਉਣ ...
-
੧ ਦੁਨੀਆਂ ਵਿਚ ਕੌਣ ਜਿਹੜਾ ਅੱਖ ਉਘਾੜ ਮੇਰੇ ਵਲ ਦੇਖ ਸਕੇ, ਮੈਂ ਨੰਗਾ ਜਲਾਲ ਹਾਂ. ਸੂਰਜ ਦੇਖ ਮੈਨੂੰ ਚੰਨ ਵਾਂਗ ਪੀਲਾ ਪੈਂਦਾ, ਮੈਂ ਉਹ ਪ੍ਰਕਾਸ਼ ਹਾਂ ਜਿਸ ਦਾ ਟੁ...
-
ਖ਼ਨਗਾਹੀ ਦੀਵਾ ਬਾਲਦੀਏ, ਕੀ ਲੋਚਦੀਏ? ਕੀ ਭਾਲਦੀਏ ? ਕੀ ਰੁੱਸ ਗਿਆ ਤੇਰਾ ਢੋਲ ਕੁੜੇ? ਯਾਂ ਸਖਣੀ ਤੇਰੀ ਝੋਲ ਕੁੜੇ ਯਾਂ ਸਰਘੀ ਵੇਲੇ ਤੱਕਿਆ ਈ ਕੋਈ ਡਾਢਾ ਭੈੜਾ ਸੁਫਨਾ...
-
ਇਸ ਨਗਰੀ ਤੇਰਾ ਜੀ ਨਹੀਂ ਲੱਗਦਾ ਇਕ ਚੜ੍ਹਦੀ ਇਕ ਲਹਿੰਦੀ ਹੈ ਤੈਨੂੰ ਰੋਜ਼ ਉਡੀਕ ਖ਼ਤਾਂ ਦੀ ਸਿਖ਼ਰ ਦੁਪਹਿਰੇ ਰਹਿੰਦੀ ਹੈ ਇਕ ਖਤ ਆਵੇ ਧੁੱਪ ਦਾ ਲਿਖਿਆ ਮਹਿੰਦੀ ਰੰਗੇ ਪ...
-
ਉਦਾਸ ਵਕਤ 'ਚ ਮੈਂ ਆਪਣੀ ਡਾਇਰੀ ਨ ਲਿਖੀ, ਸਫੇਦ ਸਫਿਆਂ ਤੇ ਮੈਂ ਮੈਲੀ ਜਿੰਦਗੀ ਨ ਲਿਖੀ..... ਲਿਖੀ ਕਿਤਾਬ ਤੇ 'ਆਤਮ ਕਥਾ' ਕਿਹਾ ਉਸ ਨੂੰ , ਪਰ ਉਸ ਕਿ...
-
ਇਕਨਾਂ ਨੂੰ ਘਿਉ ਖੰਡ ਨਾ ਮੈਦਾ ਭਾਵਈ ਬਹੁਤੀ ਬਹੁਤੀ ਮਾਇਆ ਚੱਲੀ ਆਵਈ ਇਕਨਾਂ ਨਹੀਂ ਸਾਗ ਅਲੂਣਾ ਪੇਟ ਭਰ ਵਜੀਦਾ ਕੌਣ ਸਾਹਿਬ ਨੂੰ ਆਖੇ ਅੰਞ ਨਹੀਂ ਅੰਞ ਕਰ
-
[ਪਰਸੰਗ: ਪੰਜਾਬ ਦੇ ਤ੍ਰਾਸਦੀ ਭਰੇ ਦਿਨਾਂ ਵਿਚ ਹੋਈਆਂ ਗੁੰਮਸ਼ੁਦਗੀਆਂ; ਸਮਰਪਨ: ਸ. ਜਸਵੰਤ ਸਿੰਘ ਖਾਲੜਾ] ਇਕ ਮਾਂ ਬਹੁਤ ਦੂਰ ਕਿਸੇ ਥਾਂ ਤੱਕ ਰਹੀ ਹੈ ਰਾਹ ਆਪਣੇ ਯ...
-
ਜੇ ਆਈ ਪੱਤਝੜ ਤਾਂ ਫੇਰ ਕੀ ਹੈ ਤੂੰ ਅਗਲੀ ਰੁੱਤ ‘ਚ ਯਕੀਨ ਰੱਖੀਂ ਮੈਂ ਲੱਭ ਕੇ ਕਿਤਿਓਂ ਲਿਆਉਨਾਂ ਕਲਮਾਂ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ ਕਿਸੇ ਵੀ ਸ਼ੀਸ਼ੇ ‘ਚ ਅਕਸ ਅਪਣ...
No comments:
Post a Comment