Popular posts on all time redership basis

Wednesday, 21 September 2011

ਅਸਾਡੀ ਤੁਹਾਡੀ - ਸੁਰਜੀਤ ਪਾਤਰ

ਅਸਾਡੀ ਤੁਹਾਡੀ ਮੁਲਾਕਾਤ ਹੋਈ
ਜਿਵੇਂ ਬਲਦੇ ਜੰਗਲ 'ਤੇ ਬਰਸਾਤ ਹੋਈ

ਸੀ ਚਾਰੇ ਦਿਸ਼ਾ ਰਾਤ ਹੀ ਰਾਤ ਹੋਈ
ਤੇਰਾ ਮੁਖੜਾ ਦਿਸਿਆ ਤਾਂ ਪਰਭਾਤ ਹੋਈ

ਤੂੰ ਤੱਕਿਆ ਤਾਂ ਰੁੱਖਾ ਨੂੰ ਫੁੱਲ ਪੈ ਗਏ ਸਨ
ਮੇਰੇ ਤੱਕਦੇ ਤੱਕਦੇ ਕਰਾਮਾਤ ਹੋਈ

ਮੈਂ ਉਸਦਾ ਹੀ ਲਫਜ਼ਾਂ 'ਚ ਅਨੁਵਾਦ ਕੀਤਾ
ਜੁ ਰੁੱਖ਼ਾਂ ਤੇ ਪੌਣਾਂ 'ਚ ਗੱਲਬਾਤ ਹੋਈ

ਉਦੇ ਨੈਣਾਂ ਵਿੱਚੋਂ ਮੇਰੇ ਹੰਝੂ ਸਿੰਮੇ
ਅਜਬ ਗੱਲ ਖ਼ਵਾਤੀਨੋ ਹਜ਼ਰਾਤ ਹੋਈ

ਪਲਕ ਤੇਰੀ ਮਿਜ਼ਰਾਬ, ਦਿਲ ਸਾਜ਼ ਮੇਰਾ
ਸੀ ਅਨੁਰਾਗ ਦੀ ਇਉਂ ਸ਼ੁਰੂਆਤ ਹੋਈ

ਉਹ ਓਨਾ ਕੁ ਖੁਰਿਆ ਪਿਘਲਿਆ ਤੇ ਰੁਲਿਆ
ਹੈ ਜਿੰਨੀ ਕੁ ਜਿਸ ਜਿਸ ਦੀ ਔਕਾਤ ਹੋਈ

ਉਨ੍ਹੇ ਜ਼ਹਿਰ ਪੀਤੀ ਜਿਵੇਂ ਹੋਵੇ ਅੰਮ੍ਰਿਤ
ਨਹੀਂ ਐਵੇਂ ਸੁਕਰਾਤ ਸੁਕਰਾਤ ਹੋਈ

ਰਗਾਂ ਰਾਗ ਹੋਈਆਂ, ਲਹੂ ਲਫ਼ਜ਼ ਬਣਿਆ
ਕਵੀ ਦੀ ਤੇ ਕਵਿਤਾ ਦੀ ਇਕ ਜ਼ਾਤ ਹੋਈ...... - ਸੁਰਜੀਤ ਪਾਤਰ

No comments:

Post a Comment