Popular posts on all time redership basis

Friday, 23 September 2011

ਹਾਸਿਆਂ ਦਾ ਵਣਜਾਰਾ - ਜਗਮੋਹਨ ਸਿੰਘ

(ਚਾਰਲੀ ਚੈਪਲਿਨ ਦੀ ਜ਼ਿੰਦਗੀ ਵਿਚੋਂ ਇਕ ਪੰਨਾਂ)

ਉਸ ਨਿਮੋਝੂਣੇ ਗ਼ਮਗੀਨ ਵਿਅਕਤੀ ਨੂੰ
ਸਾਈਕਿਐਟ੍ਰਿਸਟ ਸਮਝਾਉਂਦੈ :
ਭਲੇ ਲੋਕ !
ਜ਼ਿੰਦਗੀ ਪ੍ਰਤੀ ਦ੍ਰਿਸ਼ਟੀਕੋਣ ਬਦਲ
ਫੁਲਾਂ ਵਲ ਵੇਖ,
ਮੁਸਕਰਾਅ
ਬਹਾਰਾਂ ਦੀ ਕਲਪਨਾ ਕਰ,
ਲਹਿਰਾਅ
ਸੋਹਣੀਆਂ ਮੂਰਤਾਂ ਨਾਲ,
ਜਾਣਕਾਰੀ ਵਧਾ
ਦਿਲ ਬਹਿਲਾਅ
ਬੀਤਿਆ ਨਾ ਚਿਤਾਰ
ਵਿਹਲ ਭਰੇ ਛਿਣਾਂ ਨੂੰ
ਕੰਮੀਂ ਲਾ
ਕੱਲ੍ਹ ਵਧੀਆ ਚੜ੍ਹੇਗਾ
ਮਨ ਨੂੰ ਸਮਝਾਅ
ਤੇ ਜ਼ਿੰਦਗੀ ਦੀਆਂ ਰੰਗੀਨੀਆਂ ’ਚ
ਗੁੰਮ ਹੋ ਜਾ
ਵਿਅਰਥ ਸੋਚਣਾ ਛੱਡ
ਚਾਰਲੀ ਚੈਪਲਿਨ ਨਾਲ
ਦੋਸਤੀ ਪਾ
ਉਹ ਹਾਸਿਆਂ ਦਾ ਵਣਜਾਰਾ ਏ
ਹਜ਼ਾਰਾਂ ਨੂੰ ਹਸਾਉਂਦਾ ਏ
ਬਾਰ ਬਾਰ ਹਸਣ ਨਾਲ
ਬੰਦਾ ਤਣਾਅ ਮੁਕਤ ਹੋ ਜਾਂਦੈ
ਉਦਾਸੀ ਨੇੜੇ ਨਹੀਂ ਫਟਕਦੀ
ਨੀਂਦ ਲਈ ਗੋਲੀ ਦੀ
ਜ਼ਰੂਰਤ ਨਹੀਂ ਪੈਂਦੀ

ਮੈਂ ਹੀ ਉਹ ਬਦਸਨੀਬ
ਚਾਰਲੀ ਚੈਪਲਿਨ ਆਂ ਡਾਕਟਰ ਸਾਹਿਬ
ਉਹ ਉਦਾਸ ਵਿਅਕਤੀ ਬੋਲਿਆ
ਤੇ ਕਮਰੇ ’ਚੋਂ ਬਾਹਰ ਹੋ ਗਿਆ

............................... - ਜਗਮੋਹਨ ਸਿੰਘ

No comments:

Post a Comment