ਫੁੱਲ ਤਾਂ ਹੈ
ਉਹ ਵੀ
ਬਹੁਤ ਸੋਹਣਾ
ਸਥਿਰ ਨਹੀਂ ਪਰ
ਉਸਦਾ ਚਿਹਰਾ,
ਘੁੰਮ ਜਾਂਦਾ ਹੈ
ਸੂਰਜ ਦੇ ਨਾਲ ਹੀ
ਪਿੱਠ ਤੁਹਾਡੇ ਵਲ ਹੁੰਦੀ ਹੈ ਤਾਂ ਹੋਵੇ.
ਨਹੀਂ ਪਸੰਦ ਸਾਨੂੰ
ਉਸਦੀ ਸੂਰਜਮੁਖੀ ਪਰਵਿਰਤੀ,
ਅਸਾਂ ਤਾਂ
ਨਹੀਂ ਕਦੇ ਮੋੜਿਆ ਮੁੱਖ
ਮਿਤਰਾਂ ਤੋਂ,
ਔੜਾਂ ’ਚ ਵੀ ਨਹੀਂ ਕਦੇ
...........................- ਜਗਮੋਹਨ ਸਿੰਘ
ਉਹ ਵੀ
ਬਹੁਤ ਸੋਹਣਾ
ਸਥਿਰ ਨਹੀਂ ਪਰ
ਉਸਦਾ ਚਿਹਰਾ,
ਘੁੰਮ ਜਾਂਦਾ ਹੈ
ਸੂਰਜ ਦੇ ਨਾਲ ਹੀ
ਪਿੱਠ ਤੁਹਾਡੇ ਵਲ ਹੁੰਦੀ ਹੈ ਤਾਂ ਹੋਵੇ.
ਨਹੀਂ ਪਸੰਦ ਸਾਨੂੰ
ਉਸਦੀ ਸੂਰਜਮੁਖੀ ਪਰਵਿਰਤੀ,
ਅਸਾਂ ਤਾਂ
ਨਹੀਂ ਕਦੇ ਮੋੜਿਆ ਮੁੱਖ
ਮਿਤਰਾਂ ਤੋਂ,
ਔੜਾਂ ’ਚ ਵੀ ਨਹੀਂ ਕਦੇ
...........................- ਜਗਮੋਹਨ ਸਿੰਘ
No comments:
Post a Comment