Popular posts on all time redership basis

Friday, 9 September 2011

ਹਾਲੀ ਦਾ ਗੀਤ - ਪ੍ਰੋ. ਮੋਹਨ ਸਿੰਘ

ਬੱਲੇ ਬੱਲੇ ਬਗਿਆ ਸ਼ੇਰਾ
ਅਸ਼ਕੇ ਅਸ਼ਕੇ ਵਗਣਾ ਤੇਰਾ
ਤੂੰ ਚਲਦਾ ਤੇ ਦੁਨੀਆਂ ਚਲਦੀ
ਤੂੰ ਖੱਲ੍ਹਦਾ ਤੇ ਦੁਨੀਆਂ ਖੱਲ੍ਹਦੀ
ਤੇਰੇ ਵਰਗਾ ਕਿਹੜਾ ਬਲੀ
ਜਿਸ ਦੇ ਸਿੰਙ ਤੇ ਦੁਨੀਆਂ ਖਲੀ
ਤਤਾ ਤਤਾ ਤਤਾ ਤਤਾ............

ਝੁੱਲ ਤੇਰੀ ਨੂੰ ਲੱਗੇ ਛੱਬੇ
ਗਲ ਵਿਚ ਤੇਰੇ ਗਾਨੀ ਫੱਬੇ,
ਤੇਰੇ ਸੰਗ ਹਮੇਲਾਂ ਟੱਲੀਆਂ
ਮੈਂ ਗਾਵਾਂ ਇਹ ਮਾਰਨ ਤਲੀਆਂ
ਤਤਾ ਤਤਾ ਤਤਾ ਤਤਾ............

ਵਹੁਟੀ ਮੇਰੀ ਸੱਜ ਵਿਆਹੀ
ਕਿੰਨਾ ਸਾਰਾ ਦਾਜ ਲਿਆਈ
ਵਿਚ ਲਿਆਈ ਚੀਰਾ ਮੇਰਾ
ਨਾਲੇ ਇਹ ਮਖੇਰਨਾ ਤੇਰਾ
ਤਤਾ ਤਤਾ ਤਤਾ ਤਤਾ............

ਇਹ ਮਖੇਰਨਾ ਭਾਗੀਂ ਭਰਿਆ
ਮੇਰੀ ਸੱਜ ਵਿਆਹੀਂ ਜੜਿਆ
ਫੁੰਮਣਾਂ ਤੇ ਜ਼ੰਜੀਰਾਂ ਨਾਲ
ਘੋਗਿਆਂ ਤੇ ਤਸਵੀਰਾਂ ਨਾਲ
ਤਤਾ ਤਤਾ ਤਤਾ ਤਤਾ............

ਮੱਥੇ ਤੇਰੇ ਮਖੇਰਨਾ ਪਾਕੇ
ਨਾਲ ਝਾਂਜਰਾਂ ਪੈਰ ਸਜਾ ਕੇ
ਲੱਕ ਆਪਣੇ ਚਾਦਰ ਖੜਕਾ ਕੇ
ਡੱਬਾਂ ਵਿਚ ਰੁਪਈਏ ਪਾ ਕੇ
ਬਣ ਜਾਵਾਂਗੇ ਦੋਵੇਂ ਛੈਲੇ
ਫੇਰ ਚਲਾਂਗੇ ਆਪਾਂ ਮੇਲੇ
ਤਤਾ ਤਤਾ ਤਤਾ ਤਤਾ............

No comments:

Post a Comment