ਅੱਜ ਨਾ ਅਸੀਂ
ਤੇਰੀ ਜ਼ਾਤ ਪੁੱਛਾਂਗੇ
ਬੁੱਧ ਬਾਣੀ ਅਤੇ ਗੁਰੂਬਾਣੀ
ਬਣ ਕੇ ਦਿਆਲੂ ਆਕਾਸ਼ਬਾਣੀ
ਵਰ੍ਹੇਗੀ ਇਕ ਦਿਨ ਇਕਸਾਰ
ਇਨ੍ਹਾਂ ਖੇਤਾਂ, ਇਨ੍ਹਾਂ ਲਹਿਰਾਂ ’ਤੇ
ਇਨ੍ਹਾਂ ਘਰਾਂ, ਇਨ੍ਹਾਂ ਪਹਾੜਾਂ ’ਤੇ
ਉਸ ਦਿਨ ਅਸੀਂ
ਤੇਰੀ ਜ਼ਾਤ ਪੁਛਾਂਗੇ.....
ਫੇਰ ਮੈਂ ਤੈਨੂੰ ਦਸਾਂਗਾ
ਤੇਰੇ ਤੇ ਮੇਰੇ ਵਿਚਕਾਰ
ਇਹ ਜੋ ਖ਼ਾਲੀ ਥਾਂ ਫੈਲੀ ਹੈ
ਇਹ ਕੋਈ ਫ਼ਾਸਲਾ
ਸਿਰਜ ਰਹੀ ਚੀਜ਼ ਨਹੀਂ ਹੈ
ਇਹ ਤਾਂ ਸਾਨੂੰ
ਆਪਸ ਵਿਚ ਜੋੜ ਰਿਹਾ
ਇਕ ਵਿਸਥਾਰ ਜਿਹਾ ਹੈ......
............................................ - ਪਰਮਿੰਦਰ ਸੋਢੀ
ਤੇਰੀ ਜ਼ਾਤ ਪੁੱਛਾਂਗੇ
ਬੁੱਧ ਬਾਣੀ ਅਤੇ ਗੁਰੂਬਾਣੀ
ਬਣ ਕੇ ਦਿਆਲੂ ਆਕਾਸ਼ਬਾਣੀ
ਵਰ੍ਹੇਗੀ ਇਕ ਦਿਨ ਇਕਸਾਰ
ਇਨ੍ਹਾਂ ਖੇਤਾਂ, ਇਨ੍ਹਾਂ ਲਹਿਰਾਂ ’ਤੇ
ਇਨ੍ਹਾਂ ਘਰਾਂ, ਇਨ੍ਹਾਂ ਪਹਾੜਾਂ ’ਤੇ
ਉਸ ਦਿਨ ਅਸੀਂ
ਤੇਰੀ ਜ਼ਾਤ ਪੁਛਾਂਗੇ.....
ਫੇਰ ਮੈਂ ਤੈਨੂੰ ਦਸਾਂਗਾ
ਤੇਰੇ ਤੇ ਮੇਰੇ ਵਿਚਕਾਰ
ਇਹ ਜੋ ਖ਼ਾਲੀ ਥਾਂ ਫੈਲੀ ਹੈ
ਇਹ ਕੋਈ ਫ਼ਾਸਲਾ
ਸਿਰਜ ਰਹੀ ਚੀਜ਼ ਨਹੀਂ ਹੈ
ਇਹ ਤਾਂ ਸਾਨੂੰ
ਆਪਸ ਵਿਚ ਜੋੜ ਰਿਹਾ
ਇਕ ਵਿਸਥਾਰ ਜਿਹਾ ਹੈ......
............................................ - ਪਰਮਿੰਦਰ ਸੋਢੀ
No comments:
Post a Comment