ਇੱਕ ਕੁੜੀ ਉਹ ਛੰਮਕ ਛੱਲੋ ਜਹੀ ,
ਮੇਰੇ ਰੋਜ਼ ਸੁਪਨੇ ਵਿੱਚ ਆਉਂਦੀ ਹੈ !
ਸੁੱਕ ਚੱਲੀਆਂ ਮੇਰੀਆਂ ਟਾਹਣੀਆਂ ਨੂੰ ,
ਫਿਰ ਨਵੀਆਂ ਪਿਓੰਦਾਂ ਲਾਉਂਦੀ ਹੈ !
ਕੁਮਲਾਏ ਗੀਤਾਂ ਦੇ ਅੱਖਰਾਂ ਵਿੱਚ ,
ਇੱਕ ਸੁਪਨਾ ਨਵਾਂ ਟਿਕਾਉਂਦੀ ਹੈ ,
ਮੈਨੂੰ ਕਿੱਕਲੀ ਪਾਉਣਾ ਦੱਸਦੀ ਹੈ ,
ਮੈਨੂੰ ਝੁੰਮਰ ਨਾਚ ਸਿਖਾਉਂਦੀ ਹੈ ,
ਕਦੇ ਰੋਂਦੀ ਹੈ , ਕਦੇ ਹੱਸਦੀ ਹੈ ,
ਕਦੇ ਗੁਝ੍ਹੀਆਂ ਬਾਤਾਂ ਪਾਉਂਦੀ ਹੈ
ਸੁੱਤੀਆਂ ਕਲਾਂ ਜਗਾਉਂਦੀ ਹੈ !
ਮੈਨੂੰ ਪਿਆਰ ਦੀ ਜਾਚ ਪੜ੍ਹਾਉਂਦੀ ਹੈ ,
ਇੱਕ ਕੁੜੀ ਉਹ ਛੰਮਕ ਛੱਲੋ ਜਹੀ ,
ਮੇਰੇ ਦਿਲ ਨੂੰ ਬੜਾ ਸਤਾਉਂਦੀ ਹੈ ,
ਮੇਰੇ ਰੋਜ਼ ਸੁਪਨੇ ਵਿੱਚ ਆਉਂਦੀ ਹੈ !
......................................................ਜਸਮੇਰ ਸਿੰਘ ਲਾਲ
ਮੇਰੇ ਰੋਜ਼ ਸੁਪਨੇ ਵਿੱਚ ਆਉਂਦੀ ਹੈ !
ਸੁੱਕ ਚੱਲੀਆਂ ਮੇਰੀਆਂ ਟਾਹਣੀਆਂ ਨੂੰ ,
ਫਿਰ ਨਵੀਆਂ ਪਿਓੰਦਾਂ ਲਾਉਂਦੀ ਹੈ !
ਕੁਮਲਾਏ ਗੀਤਾਂ ਦੇ ਅੱਖਰਾਂ ਵਿੱਚ ,
ਇੱਕ ਸੁਪਨਾ ਨਵਾਂ ਟਿਕਾਉਂਦੀ ਹੈ ,
ਮੈਨੂੰ ਕਿੱਕਲੀ ਪਾਉਣਾ ਦੱਸਦੀ ਹੈ ,
ਮੈਨੂੰ ਝੁੰਮਰ ਨਾਚ ਸਿਖਾਉਂਦੀ ਹੈ ,
ਕਦੇ ਰੋਂਦੀ ਹੈ , ਕਦੇ ਹੱਸਦੀ ਹੈ ,
ਕਦੇ ਗੁਝ੍ਹੀਆਂ ਬਾਤਾਂ ਪਾਉਂਦੀ ਹੈ
ਸੁੱਤੀਆਂ ਕਲਾਂ ਜਗਾਉਂਦੀ ਹੈ !
ਮੈਨੂੰ ਪਿਆਰ ਦੀ ਜਾਚ ਪੜ੍ਹਾਉਂਦੀ ਹੈ ,
ਇੱਕ ਕੁੜੀ ਉਹ ਛੰਮਕ ਛੱਲੋ ਜਹੀ ,
ਮੇਰੇ ਦਿਲ ਨੂੰ ਬੜਾ ਸਤਾਉਂਦੀ ਹੈ ,
ਮੇਰੇ ਰੋਜ਼ ਸੁਪਨੇ ਵਿੱਚ ਆਉਂਦੀ ਹੈ !
......................................................ਜਸਮੇਰ ਸਿੰਘ ਲਾਲ
ਜਗਮੋਹਨ ਸਿੰਘ ਵੀਰ ਜੀ , ਮੇਰੀ ਕਵਿਤਾ ਤੁਹਾਡੇ ਇਸ ਬਲੌਗ ਵਿੱਚ ਛਪ ਸਕਣ ਦਾ ਮਾਣ ਪ੍ਰਾਪਤ ਕਰ ਸਕੀ , ਮਾਰਿਆਂ ਖੁਸ਼ੀ ਦੇ , ਮੇਰੇ ਪੈਰ ਅੱਜ ਧਰਤ ਉੱਤੇ ਨਹੀਂ ਟਿਕਦੇ ! ਤੁਸੀਂ ਮੇਰੀ ਕਵਿਤਾ ਨੂੰ ਅੱਜ ਦੇ ਸਮਕਾਲੀ ਸ਼ਾਇਰਾਂ ਦੀ ਸ਼ਾਇਰੀ ਦੇ ਕੱਦ-ਕਾਠ ਦੀ ਹੋਣ ਦਾ ਇਹ ਜੋ ਅੱਜ ਰੁਤਵਾ ਸਨਮਾਨਤ ਕੀਤਾ ਹੈ , ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦਾ ਹਾਂ ! ਤੁਸੀਂ ਯੁਗ ਯੁਗ ਜੀਵੋ !
ReplyDeleteਮੈਂ ਆਸ ਕਰਦਾ ਹਾਂ ਕਿ ਤੁਹਾਡਾ ਸਮੁੱਚਾ ਪਾਠਕ ਪਰੀਵਾਰ ਵੀ ਮੇਰੀ ਇਸ ਕਵਿਤਾ ਵਾਰੇ ਆਪਣੇ ਵਿਚਾਰ ਜਰੂਰ ਦੇਣ ਦੀ ਕਿਰਪਾਲਤਾ ਕਰੇਗਾ , ਜਿਸਨੂੰ ਮੈਂ ਖਿੜੇ ਮੱਥੇ ਸਵੀਕਾਰ ਕਰਾਂਗਾ !