Popular posts on all time redership basis

Sunday, 19 May 2013

ਪੱਛ - ਸਰਬਜੀਤ ਬੇਦੀ

ਰੁੱਖਾਂ ਨੂੰ ਜਦੋਂ ਤੁਸੀਂ ਪੱਛ ਲਾਉਂਦੇ ਹੋ
ਤਾਂ ਉਹ ਵੈਣ ਨਹੀਂ ਪਾਉਂਦੇ
ਪਰ ਦੋਸਤੋ
ਉਹਨਾਂ ਦੇ ਧੁਰ ਅੰਦਰ
ਲਹੂ ਸਿੰਮਦਾ ਹੈ
ਬਲਦਾ ਹੈ
ਸੁੱਕਦਾ ਹੈ

ਲੋਕ ਆਖਦੇ ਨੇ
ਰੁੱਖਾਂ ਨੂੰ ਜੇ ਲਗਾਤਾਰ ਪੱਛਿਆ ਜਾਵੇ
ਤਾਂ ਆਉਂਦੇ ਵਰ੍ਹਿਆਂ ’ਚ
ਉਹਨਾਂ ਤੋਂ ਛਾਂ ਦੀ ਆਸ
ਨਹੀਂ ਕੀਤੀ ਜਾ ਸਕਦੀ
ਉਹ ਹੌਲੀ ਹੌਲੀ ਸੁੱਕਣ ਲਗਦੇ ਨੇ
ਤੇ ਬਾਲਣ ਬਣਦੇ ਜਾਂਦੇ ਨੇ

ਉਂਜ ਹਰੇ ਭਰੇ ਰੁੱਖਾਂ ਅੰਦਰ ਵੀ
ਅੱਗ ਹੁੰਦੀ ਹੈ
ਪਰ ਰੁੱਖ ਜਦੋਂ ਸੁੱਕਣ ਲਗਦਾ ਹੈ
ਅੱਗ ਬਹਰ ਵੱਲ ਨੂੰ ਭੱਜਦੀ ਹੈ
............................................... - ਸਰਬਜੀਤ ਬੇਦੀ

No comments:

Post a Comment