Popular posts on all time redership basis

Monday, 20 May 2013

ਗੀਤ - ਹਰਭਜਨ ਸਿੰਘ ਹੁੰਦਲ

ਸਾਨੂੰ ਸਰਘੀ ਦੀ ਜਾਣ ਕੇ ਤਰੀਕ ਪੁੱਛਦੀ
ਗੱਲ ਤੂੰ ਵੀ ਬੜੀ ਗੋਰੀਏ ਬਰੀਕ ਪੁੱਛਦੀ

ਅਸੀਂ ਮੰਨਿਆਂ ਹਨ੍ਹੇਰਿਆਂ ਮਧੋਲ ਸੁਟਿਆ
ਪਰ ਰੌਸ਼ਨੀ ਦੇ ਨਾਲੋਂ ਨਾ ਸਬੰਧ ਟੁੱਟਿਆ
ਅੜੀ ਸੰਘ ’ਚ ਨਿਦੋਸ਼ਿਆਂ ਦੀ ਚੀਕ ਪੁੱਛਦੀ.....

ਅਸੀਂ ਕੀਤੀਆਂ ਨਾ ਕਦੇ ਵੀ ਭਵਿੱਖ ਬਾਣੀਆਂ
ਪਰ ਸਮੇਂ ਦੀਆਂ ਨਬਜ਼ਾਂ ਜ਼ਰੂਰ ਜਾਣੀਆਂ
ਸਾਨੂੰ ਵਾਰ ਵਾਰ ਨੈਣਾਂ ਦੀ ਉਡੀਕ ਪੁੱਛਦੀ.....

ਗੱਲਾਂ ਕਰਦੇ ਹਾਂ ਸੱਚੀਆਂ ਨਿਰੋਲ ਕੋਰੀਆਂ
ਅਸੀਂ ਡੋਲਦੇ ਨਾ, ਭਾਵੇਂ ਕੱਟ ਦੇਣ ਪੋਰੀਆਂ
ਸਾਡੇ ਹੌਂਸਲੇ ਅਡੋਲ ਬਾਰੇ, ਠੀਕ ਪੁੱਛਦੀ.....

ਅਸੀਂ ਆਸ ਤੇ ਉਮੀਦ ਦੇ ਹਾਂ ਰਾਹ ਚੱਲਦੇ
ਤਾਂ ਹੀ ਸਭ ਨਾਲੋਂ ਵੱਧ ਹਾਂ ਤਸੀਹੇ ਝੱਲਦੇ
ਗੱਲ ਲੋੜ ਨਾਲੋਂ ਲਗਦਾ ਵਧੀਕ ਪੁੱਛਦੀ.......

ਹਰ ਗੱਲ ਹਾਂ ਪਿਆਰ ਨਾਲ ਰਹੇ ਦੱਸਦੇ
ਕਦੇ ਤੇਰੇ ਤੇ ਵਿਅੰਗ ਦੇ ਨਾ ਤੀਰ ਕਸਦੇ
ਤੂੰ ਤੇ ਜਾਣ ਜਾਣ ਗੱਲ ਨੂੰ ਧਰੀਕ ਪੁੱਛਦੀ.......
....................................................................... - ਹਰਭਜਨ ਸਿੰਘ ਹੁੰਦਲ

No comments:

Post a Comment