ਸੰਤਾਲੀ ਦੇ ਰੌਲਿਆਂ ਵਿਚ
ਉਸਦੀ ਭੈਣ ਚੁੱਕੀ ਗਈ
ਹਵੇਲੀ ਲੁੱਟੀ ਗਈ
ਉਹ ਦੂਜੇ ਮੁਲਕ ਆ ਗਿਆ
ਮੁਢ ਤੋਂ ਘਰ ਵਸਾ ਲਿਆ
ਕਾਰੋਬਾਰ ਜਮਾ ਲਿਆ
ਚੁਰਾਸੀ ਦੇ ਰੌਲਿਆਂ
ਉਸਦੀ ਧੀ ਚੁੱਕੀ ਗਈ
ਕੋਠੀ ਲੁੱਟੀ ਗਈ
ਉਹ ਦੂਜੇ ਸੂਬੇ ਆ ਗਿਆ
ਮੁੜ ਮਕਾਨ ਬਣਾ ਲਿਆ
ਬੁਢਾਪੇ ਲਈ ਪ੍ਰਬੰਧ ਕਰ ਲਿਆ
ਸਭ ਕੁਝ ਮੁੜ ’ਠੀਕ-ਠਾਕ’ ਹੋ ਗਿਆ
ਹੁਣ ਉਹ ਛੱਡ ਗਿਆ ਹੈ
ਸੱਥ ਵਿਚ ਬਹਿ ਕੇ ਬੋਲਣਾ ਚਾਲਣਾ
ਅਖਬਾਰ ਪੜ੍ਹਣਾ ਰੇਡੀਓ ਸੁਨਣਾ
ਜੇ ਕਦੇ ਉਹ ਸੁਣ ਲਵੇ
ਕੋਈ ਕੁੜੀ ਜੰਮਣੌਂ ਪਹਿਲਾਂ
ਜਾਂ ਮਰਨੋਂ ਪਹਿਲਾਂ
ਮਾਰੀ ਗਈ ਹੈ
ਉਸ ਅੰਦਰ ਰੌਲੇ ਪੈਣ ਲੱਗ ਪੈਂਦੇ ਹਨ
................................................. - ਸੁਖਪਾਲ
ਉਸਦੀ ਭੈਣ ਚੁੱਕੀ ਗਈ
ਹਵੇਲੀ ਲੁੱਟੀ ਗਈ
ਉਹ ਦੂਜੇ ਮੁਲਕ ਆ ਗਿਆ
ਮੁਢ ਤੋਂ ਘਰ ਵਸਾ ਲਿਆ
ਕਾਰੋਬਾਰ ਜਮਾ ਲਿਆ
ਚੁਰਾਸੀ ਦੇ ਰੌਲਿਆਂ
ਉਸਦੀ ਧੀ ਚੁੱਕੀ ਗਈ
ਕੋਠੀ ਲੁੱਟੀ ਗਈ
ਉਹ ਦੂਜੇ ਸੂਬੇ ਆ ਗਿਆ
ਮੁੜ ਮਕਾਨ ਬਣਾ ਲਿਆ
ਬੁਢਾਪੇ ਲਈ ਪ੍ਰਬੰਧ ਕਰ ਲਿਆ
ਸਭ ਕੁਝ ਮੁੜ ’ਠੀਕ-ਠਾਕ’ ਹੋ ਗਿਆ
ਹੁਣ ਉਹ ਛੱਡ ਗਿਆ ਹੈ
ਸੱਥ ਵਿਚ ਬਹਿ ਕੇ ਬੋਲਣਾ ਚਾਲਣਾ
ਅਖਬਾਰ ਪੜ੍ਹਣਾ ਰੇਡੀਓ ਸੁਨਣਾ
ਜੇ ਕਦੇ ਉਹ ਸੁਣ ਲਵੇ
ਕੋਈ ਕੁੜੀ ਜੰਮਣੌਂ ਪਹਿਲਾਂ
ਜਾਂ ਮਰਨੋਂ ਪਹਿਲਾਂ
ਮਾਰੀ ਗਈ ਹੈ
ਉਸ ਅੰਦਰ ਰੌਲੇ ਪੈਣ ਲੱਗ ਪੈਂਦੇ ਹਨ
................................................. - ਸੁਖਪਾਲ
No comments:
Post a Comment