Popular posts on all time redership basis

Sunday, 28 April 2013

ਘੁਟਨ ਬਹੁਤ ਹੈ - ਪਰਵੀਨ ਸ਼ਾਕਿਰ (Parveen Shakir)

ਘੁਟਨ ਬਹੁਤ ਹੈ
ਹੰਝੂਆਂ ਨਾਲ ਆਪਣੇ ਪੱਲੂ ਗਿੱਲੇ ਕਰ-ਕਰ
ਹੌਂਕਦੇ ਦਿਲ ’ਨੂੰ ਕਦ ਤਕ ਦੇਈਏ ਹਵਾ
ਤਾਂ ਜੋ ਆਵੇ ਇਸ ਨੂੰ  ਸਾਹ
ਬਾਗ਼ ਦੇ ਦਰਵਾਜ਼ੇ ਤੇ ਤਾਂ ਜੰਦਰਾ ਠੁਕਿਆ ਹੋਇਆ ਹੈ
’ਤੇ ਖੁਸ਼ਬੂ ਵੀ ਬੇਵਸ ਹੈ
ਉਸਦੇ ਦੇ ਹੱਥ ਬੱਝੇ ਹੋਏ ਹਨ

ਕਿਸ ਨੂੰ ਵਾਜ ਮਾਰੀਏ
ਸ਼ਬਦ ਤੋਂ ਅਰਥ ਵਿਛੜ ਚੁੱਕੇ ਹਨ
ਪਰਾਣੇ ਲੋਕ ਉਜੜ ਚੁੱਕੇ ਹਨ
ਵਤਨ ਵਿਚ
ਅੰਨਾਂ ਕਾਨੂੰਨ  ਜਾਰੀ ਹੈ
ਅੱਖਾਂ ਰਖਣਾ
ਜੁਰਮ ਭਾਰੀ ਹੈ
ਕਾਬਲ-ਏ-ਦਸਤ-ਅੰਦਾਜ਼ੀਏ ਹਾਕਮ-ਏ-ਆਲਾ ਹੈ !
ਘੁਟਨ ਬਹੁਤ ਹੈ

No comments:

Post a Comment