Popular posts on all time redership basis

Thursday, 25 April 2013

ਮੁਨਕਰ ਹਾਂ - ਪਰਮਿੰਦਰ ਸੋਢੀ

ਮੋਹ
ਜੋ ਪਰ ਕੁਤਰਨਾ ਸਿਖਾਏ
ਆਕਾਸ਼ ਜਾਂ ਪਰਵਾਜ਼ ਬਣਨਾ ਨਹੀਂ -

ਹਉਮੈਂ
ਮਿੱਟੀ ਦਾ ਖਿਡੌਣਾ
ਜੋ ਬੇਵਜਹ ਪਲ ’ਚ ਟੁੱਟ ਜਾਵੇ -

ਇਖ਼ਲਾਕ
ਪੈਰਾਂ ਨਾਲ ਬਝੀਆਂ ਚਟਾਨਾਂ
’ਤੇ ਮੋਢਿਆਂ ’ਤੇ ਲੱਦੇ ਪਹਾੜ -

ਇਲਮ
ਸਿਰ ’ਤੇ ਕਿਰਦੀ ਅਣਚਾਹੀ
ਗੰਦ ਦੀ ਲਗਾਤਾਰ ਬਾਰਸ਼ -

ਪਹਿਚਾਣ
ਕਦੇ ਰੰਗ, ਕਦੇ ਪੌਸ਼ਾਕ, ਕਦੇ ਭਾਸ਼ਾ
’ਤੇ ਕਦੇ ਛਿਣਾਂ ’ਚ ਪਰਾਏ ਹੋ ਗਏ ਵਤਨ -

ਅਸੀਂ ਇਸ ਸਾਰੇ ਕੁਝ ਤੋਂ
ਮੁਨਕਰ ਹਾਂ
ਅਸੀਂ ਕੂੜਾਦਾਨ ਹੋਣ ਤੋਂ ਮੁਨਕਰ ਹਾਂ
ਬੇਸ਼ਕ ਕੁਝ ਪਲ ਖਾਲੀ ਢੋਲ
ਵਾਂਗ ਵੱਜਣਾ ਚਾਹੁੰਦੇ ਹਾਂ
 .............................................. - ਪਰਮਿੰਦਰ ਸੋਢੀ

No comments:

Post a Comment