ਮਿੱਤਰਾ!
ਕੀ ਕਰਾਂਗੇ ਗਿਲੇ ਸ਼ਿਕਵੇ ਕਰ ਕੇ
ਗੁਜ਼ਰ ਗਈ ਹੈ ਬਾਹਲੀ
ਰਹਿ ਗਈ ਹੈ ਬਾਕੀ ਥੋੜੀ
ਕੱਟ ਹੀ ਲਵਾਂਗੇ
ਕਿਵੇਂ ਨਾ ਕਿਵੇਂ
ਸਬਰ ਦਾ ਘੁੱਟ ਭਰ ਕੇ
ਐਵੇਂ ਕਿਉਂ ਸੱਚਾ ਬਣਨ ਦੀ ਕੋਸ਼ਿਸ਼ ਕਰੀਏ
ਆਪਣੇ ਕੀਤੇ ਨੂੰ ਜਾਇਜ਼ ਠਹਿਰਾਈਏ
ਇਲਜ਼ਾਮ ਦੂਜੇ ਸਿਰ ਧਰੀਏ
ਏਦਾਂ ਹੀ ਹੈ
ਏਦਾਂ ਹੀ ਹੋਣਾ ਸੀ - ਮੰਨੀਏਂ
ਤੇ ਰਾਹੇ ਪਈਏ
ਸਫ਼ਰ ਬਹੁਤ ਲੰਮਾਂ
ਬਾਕੀ ਏ ਅਜੇ
ਰਾਤ ਵੀ ਆਈ ਕਿ ਆਈ
..............................................................ਜਗਮੋਹਨ ਸਿੰਘ
ਕੀ ਕਰਾਂਗੇ ਗਿਲੇ ਸ਼ਿਕਵੇ ਕਰ ਕੇ
ਗੁਜ਼ਰ ਗਈ ਹੈ ਬਾਹਲੀ
ਰਹਿ ਗਈ ਹੈ ਬਾਕੀ ਥੋੜੀ
ਕੱਟ ਹੀ ਲਵਾਂਗੇ
ਕਿਵੇਂ ਨਾ ਕਿਵੇਂ
ਸਬਰ ਦਾ ਘੁੱਟ ਭਰ ਕੇ
ਐਵੇਂ ਕਿਉਂ ਸੱਚਾ ਬਣਨ ਦੀ ਕੋਸ਼ਿਸ਼ ਕਰੀਏ
ਆਪਣੇ ਕੀਤੇ ਨੂੰ ਜਾਇਜ਼ ਠਹਿਰਾਈਏ
ਇਲਜ਼ਾਮ ਦੂਜੇ ਸਿਰ ਧਰੀਏ
ਏਦਾਂ ਹੀ ਹੈ
ਏਦਾਂ ਹੀ ਹੋਣਾ ਸੀ - ਮੰਨੀਏਂ
ਤੇ ਰਾਹੇ ਪਈਏ
ਸਫ਼ਰ ਬਹੁਤ ਲੰਮਾਂ
ਬਾਕੀ ਏ ਅਜੇ
ਰਾਤ ਵੀ ਆਈ ਕਿ ਆਈ
..............................................................ਜਗਮੋਹਨ ਸਿੰਘ
No comments:
Post a Comment