Popular posts on all time redership basis

Saturday, 2 February 2013

ਖਿਮਾ ਕਰਨਾ - ਨਵਤੇਜ ਭਾਰਤੀ

ਅਸਮਾਨ
ਕਿੰਨਾ ਕੁ ਚਿਰ ਸਾਂਭੀ ਜਾਵੇਗਾ ਸਾਡਾ ਸ਼ੋਰ ਸ਼ਰਾਬਾ
ਸੀਮਾ ਹੈ ਇਹਦੀ ਵੀ ਕੋਈ

ਇਕ ਦਿਨ ਇਹਦੇ ਕੰਨਪਾਟ ਜਾਣੇ ਹਨ
ਤੇ ਡੁੱਲ੍ ਜਾਣਾ ਹੈ ਸਾਰਾ ਰੌਲਾ
ਓਦੋਂ ਅਸੀਂ ਬੋਲੇ ਹੋ ਜਾਵਾਂਗੇ ਤੇ ਕੰਵਲੇ ਵੀ

ਸਾਡਾ ਹਰ ਸ਼ਬਦ
ਸਾਡੇ ਕੋਲ ਹੀ ਪਰਤ ਆਉਣਾ ਹੈ
ਤੇ ਜਿਹੜੇ ਤੀਰ ਅਸੀਂ ਨਿਤ ਚਲਾਉਂਦੇ ਹਾਂ
ਜਦੋਂ ਪਰਤੇ ਉਹਨਾਂ ਨੁੰ ਸਾਂਭਣ ਜੋਗੀ
ਸਾਡੀ ਛਾਤੀ ਨਹੀਂ ਹੋਣੀ

ਵਾਹ ਲੱਗੇ ਮੈਂ
ਮਾੜੀ ਗਲ ਕਰਨੋਂ ਸੰਕੋਚ ਕਰਦਾ ਹਾਂ
ਅਜ ਰਿਹਾ ਨਹੀਂ ਗਇਆ
ਖਿਮਾ ਕਰਨਾ

1 comment:

  1. ਨਗਾਰੇ ਤੇ ਚੋਟ ਵਰਗੀ ਨਿੱਖਰੀ ਅਤੇ ਨਿੱਤਰੀ ਕਵਿਤਾ , ਕੋਈ ਉਹਲਾ ਨਹੀਂ , ਕਾਸ਼ ਕਿ ਮਨੁੱਖ ਇਹ ਸਮਝ ਜਾਵੇ ...ਪਰ ਨਹੀਂ ਆਮ ਮਨੁੱਖ ਦੇ ਇਹ ਕਰ ਪਾਉਣਾ ਹੱਥ ਵੱਸ ਨਹੀਂ , ਜਿੰਨ੍ਹਾਂ ਦੇ ਹੱਥ ਵੱਸ ਹੈ , ਉਹ ਤਾਂ ਇਹ ਜਾਣਦਿਆਂ ਹੋਇਆਂ ਸਭ੍ਹ ਕੁਝ ਕਰਦੇ ਹਨ , ਸਰਮਾਏਦਾਰੀ ਦਾ ਧਰਮ ਪੈਸਾ ਬਣਾਉਣਾ ਹੈ , ਲੋਕ ਭਲਾਈ ਨਹੀਂ !

    ReplyDelete