Popular posts on all time redership basis

Sunday, 10 February 2013

ਗ਼ਜ਼ਲ - ਜਗਤਾਰ

ਕਦੀਮਾਂ ਤੋਂ ਰਹੀ ਦੁਸ਼ਮਣ ਮੇਰੀ ਤਕਦੀਰ ਦੀ ਦਿੱਲੀ
ਫ਼ਰੰਗੀ ਦੀ ਰਹੀ ਦਿੱਲੀ, ਜਾਂ ਆਲਮਗੀਰ ਦੀ ਦਿੱਲੀ

ਲਹੂ ਦੇ ਨਕਸ਼ ਫ਼ਰਿਆਦੀ ਤੇ ਘਰ ਵਰਕੇ ਤਰ੍ਹਾਂ ਟੁਕੜੇ
ਰਹੀ ’ਗ਼ਾਲਿਬ’ ਦੀ ਨਾ ਕਿਧਰੇ ਰਹੀ  ਹੈ ’ਮੀਰ’ ਦੀ ਦਿੱਲੀ

ਸੁਭਾ ਹੀ ਬਣ ਗਿਆ ਇਸਦਾ, ਲਹੂ ਪੀਣਾ ਲਹੂ ਕਰਨਾ,
ਲਹੂ ਦੇ ਨਾਲ ਹਰ ਇਕ ਫੈਸਲਾ ਤਹਿਰੀਰਦੀ ਦਿੱਲੀ

ਰਿਹਾ ਹੇ ਫ਼ਾਸਲਾ ਪਰਜਾ ਤੇ ਹਾਕਿਮ ਵਿਚ ਹਮੇਸ਼ਾਂ ਹੀ
ਨਿਓਟੇ ਦੀ ਹੈ ਦੁਸ਼ਮਣ, ਯਾਰ ਹਰ ਇਕ ਮੀਰ ਦੀ ਦਿੱਲੀ

ਬੜਾ ਹੈ ਸ਼ੋਰ ਪਹਿਲੂ ਵਿਚ, ਮੈਂ ਚਾਰਾਗਰ ਗ਼ਰੀਬਾਂ ਦੀ
ਤਨਾਂ ਨੂੰ ਪੀੜਦੀ ਦਿੱਲੀ ਮਨਾਂ ਨੂੰ ਚੀਰਦੀ ਦਿੱਲੀ

ਮਸੀਤਾਂ, ਮੰਦਰਾਂ ਦੇ ਸਾਏ, ਹੇਠਾਂ ਕਤਲ ਕਰਵਾਵੇ
ਤੇ ਦਾਅਵਾ ਵੀ ਕਰੇ, ਦਿੱਲੀ ਹੈ ਹਰ ਗ਼ਮਗ਼ੀਰ ਦੀ ਦਿੱਲੀ

ਮਗਰ ਕੁਝ ਯਾਰ, ਕੁਝ ਦਿਲਦਾਰ, ਕੁਝ ਗ਼ਮਖ਼ਾਰ ਨੇ ਓਥੇ
ਦੁਆ ਹੈ ਇਸ ਲਈ ਉਜੜੇ ਨਾ ’ਊਸ਼ੀ’ ਪੀਰ ਦੀ ਦਿੱਲੀ
................................................................................ - ਜਗਤਾਰ

No comments:

Post a Comment