ਮਿੱਟੀ ਵਿਚ ਵੀ ਹਿੰਮਤ ਢਾਲੀ ਜਾਂਦੀ ਨਹੀਂ
ਕੁੱਝ ਵੀ ਕਰ ਲਾਂ ਅੱਖ ਦੀ ਲਾਲੀ ਜਾਂਦੀ ਨਹੀਂ
ਅੱਜ ਕੱਲ੍ਹ ਵੀ ਇਕ ਯਾਦ ਸੰਭਾਲੀ ਫਿਰਨਾ ਵਾਂ
ਅੱਜ ਕੱਲ੍ਹ ਤੇ ਔਲਾਦ ਸੰਭਾਲੀ ਜਾਂਦੀ ਨਹੀਂ
ਅੱਥਰੂ ਨਹੀਂ ਪਟਰੋਲ ਜਿਹਿਆ ਏ ਪਲਕਾਂ ਤੇ
ਡਰਦੇ ਮੈਥੋਂ ਤੀਲੀ ਬਾਲੀ ਜਾਂਦੀ ਨਹੀਂ
ਜੀਭ ਵਰਗੀ ਕੋਈ ਰੈਫ਼ਲ ਹੈ ਨਾ ਹੋਵੇਗੀ
ਇਹਦੀ ਇਕ ਵੀ ਗੋਲੀ ਖ਼ਾਲੀ ਜਾਂਦੀ ਨਹੀਂ
ਨੀੰਦਰ ਘੇਰ ਲਿਆ ਤੇ ਡਿਗਣਾ ਪੈਣਾ ਐਂ
ਆਈ ਮੌਤ ਕਲੀਮਾ ਟਾਲੀ ਜਾਂਦੀ ਨਹੀਂ
...........................................................ਤਜਮੁੱਲ ਕਲੀਮ
ਕੁੱਝ ਵੀ ਕਰ ਲਾਂ ਅੱਖ ਦੀ ਲਾਲੀ ਜਾਂਦੀ ਨਹੀਂ
ਅੱਜ ਕੱਲ੍ਹ ਵੀ ਇਕ ਯਾਦ ਸੰਭਾਲੀ ਫਿਰਨਾ ਵਾਂ
ਅੱਜ ਕੱਲ੍ਹ ਤੇ ਔਲਾਦ ਸੰਭਾਲੀ ਜਾਂਦੀ ਨਹੀਂ
ਅੱਥਰੂ ਨਹੀਂ ਪਟਰੋਲ ਜਿਹਿਆ ਏ ਪਲਕਾਂ ਤੇ
ਡਰਦੇ ਮੈਥੋਂ ਤੀਲੀ ਬਾਲੀ ਜਾਂਦੀ ਨਹੀਂ
ਜੀਭ ਵਰਗੀ ਕੋਈ ਰੈਫ਼ਲ ਹੈ ਨਾ ਹੋਵੇਗੀ
ਇਹਦੀ ਇਕ ਵੀ ਗੋਲੀ ਖ਼ਾਲੀ ਜਾਂਦੀ ਨਹੀਂ
ਨੀੰਦਰ ਘੇਰ ਲਿਆ ਤੇ ਡਿਗਣਾ ਪੈਣਾ ਐਂ
ਆਈ ਮੌਤ ਕਲੀਮਾ ਟਾਲੀ ਜਾਂਦੀ ਨਹੀਂ
...........................................................ਤਜਮੁੱਲ ਕਲੀਮ
No comments:
Post a Comment