Popular posts on all time redership basis

Thursday, 31 January 2013

ਮੌਤ ਹੈ ਕਿ ਟਿੱਕ ਕੇ ਹੀ ਨਹੀਂ ਬੈਠਦੀ - ਜਗਮੋਹਨ ਸਿੰਘ

ਮੌਤ ਹੈ ਕਿ ਟਿੱਕ ਕੇ ਹੀ ਨਹੀਂ ਬੈਠਦੀ
ਘੁੰਮਦੀ ਫਿਰਦੀ ਰਹਿੰਦੀ ਹੈ 
ਮੇਰੇ ਘਰ ਤੋਂ  ਤੇਰੇ ਘਰ
ਤੇਰੇ ਘਰ ਤੋਂ ਓਹਦੇ ਘਰ
ਹਰ ਘਰ ਵਿਚ ਉਸਦਾ
ਆਉਣ-ਜਾਣ ਬਣਿਆ ਹੋਇਆ ਹੈ
ਦਰਵਾਜ਼ਾ ਵੀ ਨਹੀਂ ਖਟਕਟਾਉਂਦੀ
ਚੁੱਪ-ਚੁੱਪੀਤੀ ਅੰਦਰ ਆਉਂਦੀ  ਹੈ
ਰੋਣਾ-ਧੋਣਾ ਪੁਆ ਬਾਹਰ  ਜਾਂਦੀ ਹੈ
ਗੁਰੂ ਕਹਿੰਦਾ ਹੈ
ਜਿਸ ਨੇ ਟਲਣਾ ਨਹੀਂ
ਆਉਣਾ ਹੀ ਹੈ
ਕਿਉਂ ਨਾ ਉਸ ਨੂੰ
ਖਿੜੇ ਮੱਥੇ ਮਿਲੋ !
............................................. - ਜਗਮੋਹਨ ਸਿੰਘ

No comments:

Post a Comment