ਕੌਣ ਜਾਣੇ, ਭੇਦ, ਖ਼ੁਫੀਆ ਜ਼ਿੰਦਗੀ ਦਾ ?
ਹੈ ਸਬੱਬ ਇਹ ਆਦਮੀ ਦੀ ਬੇਵਸੀ ਦਾ ॥
ਨ੍ਹੇਰਿਆਂ ਵਿਚ ਸਾਥ ਛਡ ਜਾਂਦੇ ਨੇ ਭੈੜੇ,
ਕੀ ਕਰਾਂ ਪਰਛਾਂਵਿਆਂ ਦੀ ਬੇਰੁਖੀ ਦਾ ॥
ਹੋਰ ਇਸ ਤੋਂ ਵੱਧ ਨਾ ਖਤਰਾ ਕਿਸੇ ਤੋਂ,
ਆਦਮੀ ਹੀ ਆਪ ਵੈਰੀ ਆਦਮੀ ਦਾ ॥
ਸੰਞ ਹੁੰਦੇ ਹੀ ਇਹ ਪੱਤਰਾ ਵਾਚ ਜਾਂਦੈ,
ਇਹ ਨਤੀਜਾ ਸੂਰਜੇ ਸੰਗ ਦੋਸਤੀ ਦਾ ॥
ਰਾਗ ਤਾਂ ਸੁਣਿਆ ਬਜ਼ਮ ਵਿਚ ਸਾਰਿਆਂ ਨੇ,
ਰੋਣ ਨਾ ਸੁਣਿਆ ਕਿਸੇ ਪਰ ਬੰਸਰੀ ਦਾ ॥
ਆਪਣੇ ਥੱਲੇ ਹਨੇਰਾ ਉਮਰ ਭਰ ਤੋਂ,
ਇਹ ਸੁਭਾ ਹੈ ਦੀਵਿਆਂ ਦੀ ਰੌਸ਼ਨੀ ਦਾ ॥
ਸਾਗਰਾਂ ਤੋਂ ਮੁੜ ਗਿਆ ਪਿਆਸਾ ਲਸਾੜਾ,
ਰੇਤ 'ਤੇ ਲਿਖ ਕੇ ਸੁਨੇਹਾ ਤਿਸ਼ਨਗੀ ਦਾ ॥
.............................................................. - ਜਤਿੰਦਰ ਲਸਾੜਾ
ਹੈ ਸਬੱਬ ਇਹ ਆਦਮੀ ਦੀ ਬੇਵਸੀ ਦਾ ॥
ਨ੍ਹੇਰਿਆਂ ਵਿਚ ਸਾਥ ਛਡ ਜਾਂਦੇ ਨੇ ਭੈੜੇ,
ਕੀ ਕਰਾਂ ਪਰਛਾਂਵਿਆਂ ਦੀ ਬੇਰੁਖੀ ਦਾ ॥
ਹੋਰ ਇਸ ਤੋਂ ਵੱਧ ਨਾ ਖਤਰਾ ਕਿਸੇ ਤੋਂ,
ਆਦਮੀ ਹੀ ਆਪ ਵੈਰੀ ਆਦਮੀ ਦਾ ॥
ਸੰਞ ਹੁੰਦੇ ਹੀ ਇਹ ਪੱਤਰਾ ਵਾਚ ਜਾਂਦੈ,
ਇਹ ਨਤੀਜਾ ਸੂਰਜੇ ਸੰਗ ਦੋਸਤੀ ਦਾ ॥
ਰਾਗ ਤਾਂ ਸੁਣਿਆ ਬਜ਼ਮ ਵਿਚ ਸਾਰਿਆਂ ਨੇ,
ਰੋਣ ਨਾ ਸੁਣਿਆ ਕਿਸੇ ਪਰ ਬੰਸਰੀ ਦਾ ॥
ਆਪਣੇ ਥੱਲੇ ਹਨੇਰਾ ਉਮਰ ਭਰ ਤੋਂ,
ਇਹ ਸੁਭਾ ਹੈ ਦੀਵਿਆਂ ਦੀ ਰੌਸ਼ਨੀ ਦਾ ॥
ਸਾਗਰਾਂ ਤੋਂ ਮੁੜ ਗਿਆ ਪਿਆਸਾ ਲਸਾੜਾ,
ਰੇਤ 'ਤੇ ਲਿਖ ਕੇ ਸੁਨੇਹਾ ਤਿਸ਼ਨਗੀ ਦਾ ॥
.............................................................. - ਜਤਿੰਦਰ ਲਸਾੜਾ
No comments:
Post a Comment