Popular posts on all time redership basis

Tuesday, 25 December 2012

ਰਾਬੀਆ ਅਤੇ ਮੈਂ - ਗੁਲਸ਼ਨ ਦਿਆਲ

ਰਾਬੀਆ ਤੂੰ ਆਖਦੀ ਹੈਂ
ਤੇਰੀ ਰੂਹ ਵਿੱਚ ਮੰਦਿਰ ਹੈ , ਮਸਜਿਦ ਹੈ ,
ਮਸੀਤ ਹੈ , ਤੇ ਗਿਰਜਾ ਹੈ
ਜਿਥੇ ਤੂੰ ਝੁਕਦੀ ਹੈ
ਬੱਸ ਇਬਾਦਤ ਹੈ ,
ਨਾ ਕੋਈ ਨਾਮ ਤੇ ਨਾ ਕੋਈ ਕੰਧ ਹੈ
ਤੂੰ ਕਿੰਨਾ ਸੁਹਣਾ ਤੇ ਸੱਚ ਆਖਦੀ ਹੈਂ
ਪਰ ਰਾਬੀਆ ਮੇਰੀ ਰੂਹ ਵਿੱਚ
ਤੇ ਮੇਰਾ ਸੁਹਣਾ ਵਸਦਾ ਹੈ
ਮੈਂ ਕੀ ਕਰਾਂ ?
ਉਸ ਦਾ ਤਾਂ ਨਾਂ ਵੀ ਹੈ
ਜੁੱਸਾ ਵੀ ਹੈ
ਤੇ ਉਸ ਦੇ ਤੇ ਮੇਰੇ ਵਿਚਕਾਰ ਕਿੰਨੀਆ ਦੂਰੀਆਂ ਨੇ
ਰਾਬੀਆ ! ਮੈਂ ਕੀ ਕਰਾਂ ?
ਮੈਨੂੰ ਇਬਾਦਤ ਵਿੱਚ ਗੁੰਮ ਹੋਣਾ ਸਿਖਾ ਦੇ
ਤਾਂ ਜੋ ਮੇਨੂੰ ਕੋਈ ਦੂਰੀ ਨਾ ਨਜ਼ਰ ਆਏ !

................................................................ ਗੁਲਸ਼ਨ ਦਿਆਲ

No comments:

Post a Comment