ਮਾਟੀ ਕੁਦਮ ਕਰੇਂਦੀ ਯਾਰ
ਮਾਟੀ ਕੁਦਮ ਕਰੇਂਦੀ
ਵਾਹ ਵਾਹ ਮਾਟੀ ਦੀ ਗੁਲਜ਼ਾਰ
ਮਾਟੀ ਕੁਦਮ ਕਰੇਂਦੀ
ਮਾਟੀ ਘੋੜਾ ਮਾਟੀ ਜੋੜਾ
ਮਾਟੀ ਦਾ ਅਸਵਾਰ
ਮਾਟੀ ਕੁਦਮ ਕਰੇਂਦੀ
ਮਾਟੀ ਮਾਟੀ ਨੂੰ ਦੌੜਾਵੇ
ਮਾਟੀ ਦਾ ਖੜਕਾਰ
ਮਾਟੀ ਕੁਦਮ ਕਰੇਂਦੀ
ਮਾਟੀ ਮਾਟੀ ਨੂੰ ਮਾਰਨ ਲਾਗੀ
ਮਾਟੀ ਦੇ ਹਥਿਆਰ
ਮਾਟੀ ਕੁਦਮ ਕਰੇਂਦੀ
ਜਿਸ ਮਾਟੀ ਪਰ ਬਹੁਤੀ ਮਾਟੀ
ਤਿਸ ਮਾਟੀ ਅੰਹਕਾਰ
ਮਾਟੀ ਕੁਦਮ ਕਰੇਂਦੀ
ਮਾਟੀ ਬਾਗ ਬਗੀਚਾ ਮਾਟੀ
ਮਾਟੀ ਦੀ ਗੁਲਜ਼ਾਰ
ਮਾਟੀ ਕੁਦਮ ਕਰੇਂਦੀ
ਮਾਟੀ ਮਾਟੀ ਨੂੰ ਦੇਖਣ ਆਈ
ਮਾਟੀ ਦੀ ਬਹਾਰ
ਮਾਟੀ ਕੁਦਮ ਕਰੇਂਦੀ
ਹਸ ਖੇਡ ਫਿਰ ਮਾਟੀ ਹੋਵੇ
ਪੈਂਦੀ ਪਾਉਂ ਪਸਾਰ
ਮਾਟੀ ਕੁਦਮ ਕਰੇਂਦੀ
ਬੁਲ੍ਹਾ ਸ਼ਾਹ ਬੁਝਾਰਤ ਬੁਝੇ
ਲਾਹਿ ਸਿਰ ਥੀ ਭਾਰ
ਮਾਟੀ ਕੁਦਮ ਕਰੇਂਦੀ
...........................................- ਬੁਲ੍ਹੇ ਸ਼ਾਹ
ਮਾਟੀ ਕੁਦਮ ਕਰੇਂਦੀ
ਵਾਹ ਵਾਹ ਮਾਟੀ ਦੀ ਗੁਲਜ਼ਾਰ
ਮਾਟੀ ਕੁਦਮ ਕਰੇਂਦੀ
ਮਾਟੀ ਘੋੜਾ ਮਾਟੀ ਜੋੜਾ
ਮਾਟੀ ਦਾ ਅਸਵਾਰ
ਮਾਟੀ ਕੁਦਮ ਕਰੇਂਦੀ
ਮਾਟੀ ਮਾਟੀ ਨੂੰ ਦੌੜਾਵੇ
ਮਾਟੀ ਦਾ ਖੜਕਾਰ
ਮਾਟੀ ਕੁਦਮ ਕਰੇਂਦੀ
ਮਾਟੀ ਮਾਟੀ ਨੂੰ ਮਾਰਨ ਲਾਗੀ
ਮਾਟੀ ਦੇ ਹਥਿਆਰ
ਮਾਟੀ ਕੁਦਮ ਕਰੇਂਦੀ
ਜਿਸ ਮਾਟੀ ਪਰ ਬਹੁਤੀ ਮਾਟੀ
ਤਿਸ ਮਾਟੀ ਅੰਹਕਾਰ
ਮਾਟੀ ਕੁਦਮ ਕਰੇਂਦੀ
ਮਾਟੀ ਬਾਗ ਬਗੀਚਾ ਮਾਟੀ
ਮਾਟੀ ਦੀ ਗੁਲਜ਼ਾਰ
ਮਾਟੀ ਕੁਦਮ ਕਰੇਂਦੀ
ਮਾਟੀ ਮਾਟੀ ਨੂੰ ਦੇਖਣ ਆਈ
ਮਾਟੀ ਦੀ ਬਹਾਰ
ਮਾਟੀ ਕੁਦਮ ਕਰੇਂਦੀ
ਹਸ ਖੇਡ ਫਿਰ ਮਾਟੀ ਹੋਵੇ
ਪੈਂਦੀ ਪਾਉਂ ਪਸਾਰ
ਮਾਟੀ ਕੁਦਮ ਕਰੇਂਦੀ
ਬੁਲ੍ਹਾ ਸ਼ਾਹ ਬੁਝਾਰਤ ਬੁਝੇ
ਲਾਹਿ ਸਿਰ ਥੀ ਭਾਰ
ਮਾਟੀ ਕੁਦਮ ਕਰੇਂਦੀ
...........................................- ਬੁਲ੍ਹੇ ਸ਼ਾਹ
No comments:
Post a Comment