Popular posts on all time redership basis

Saturday, 29 September 2012

ਇਕ ਬਾਜ਼ੀ ਹੋਰ ਹਾਰੀਏ - ਜਗਮੋਹਨ ਸਿੰਘ

ਚਲੋ ਯਾਰੋ
ਰਿਸ਼ਤਿਆਂ ਦੇ
ਕਬਰਿਸਤਾਨ ਚਲੀਏ
ਤੇ ਇਕ ਲਾਸ਼ ਹੋਰ
ਦਫ਼ਨ ਕਰ ਦੇਈਏ
ਰਿਸ਼ਤਿਆਂ ਦੀ ਬਸਾਤ ’ਤੇ
ਇਕ ਬਾਜ਼ੀ ਹੋਰ ਹਾਰੀਏ
ਗਿਲੇ ਸ਼ਿਕਵੇ ਰੋਸੇ
ਜ਼ੁਬਾਨ ’ਤੇ ਨਾ ਲਿਆਈਏ
ਮਨ ’ਚ ਉਪਜੀ ਟੀਸ
ਨੂੰ ਸਾਂਭੀਏ
ਸੁਰੱਖਿਅਤ ਘਰ ਲੈ ਆਈਏ
ਬਿਖ਼ਰੀਆਂ ਵਸਤਾਂ
ਥਾਂ-ਟਿਕਾਣੇ ਕਰੀਏ
ਗਰਦਾ-ਵਰਦਾ ਝਾੜੀਏ
ਡਾਇਰੀ ਦੇ ਪੰਨੇ ਪਰਤੀਏ
ਤੇ ਨਾਰਮਲ ਹੋ ਜਾਈਏ

...............................................- ਜਗਮੋਹਨ ਸਿੰਘ

No comments:

Post a Comment