ਨਹੀਂ ਚਿਹਰੇ ਉਦਾਸ ਦੇਖਾਂਗੇ
ਤੇਰਾ ਜ਼ਿੰਦਗੀ ਹੁਲਾਸ ਦੇਖਾਂਗੇ
ਸਾਡੇ ਮਰਨ ਦੀ ਖਬਰ ਦਾ ਕੀ ਬਣਿਆਂ
ਤੇਰੇ ਪਿੰਡ ਦਾ ਜਲਾਸ ਦੇਖਾਂਗੇ
ਹਾਂ , ਜੜੋ ਕਲੀ ਦੇ ਸਿਰ ਕਸੀਰ ਜੜੋ
ਕਾਲੇ ਭੇਡੂ ਨਿਰਾਸ਼ ਦੇਖਾਂਗੇ
ਤੇਰੀ ਚਿੰਤਾ ਦੇ ਜ਼ਹਿਰ ਨੂੰ ਵੀ ਪੀ ਕੇ
ਤੇਰੇ ਮਨ ਦੀ ਮਿਠਾਸ ਦੇਖਾਂਗੇ
ਪਹਿਲਾਂ ਧਰਤੀ ਦੇ ਸਾਰੇ ਚਿੱਬ ਕੱਢ ਕੇ
ਤੇਰੀ ਝਾਂਜਰ ਦੀ ਰਾਸ ਦੇਖਾਂਗੇ
ਅਸੀਂ ਆਪਣੇ ਲਹੂ ਦੀ ਸਰਦਲ ਤੇ
ਤੇਰੇ ਦਿਲ ਦੀ ਭੜਾਸ ਦੇਖਾਂਗੇ
...................................................- ਸੰਤ ਰਾਮ ਉਦਾਸੀ
No comments:
Post a Comment