Popular posts on all time redership basis

Friday, 7 September 2012

ਕਲਾਮ - ਸੁਰਜੀਤ ਪਾਤਰ



ਪੈੜ ਦਾ ਹਰਫ਼ ਕਦੋਂ ਥਲ ਤੇ ਲਿਖਣ ਦਿੰਦਾ ਏ
ਰੇਤ ਦਾ ਸੇਕ ਕਦੋਂ ਪੈਰ ਟਿਕਣ ਦਿੰਦਾ ਏ

ਤੋੜ ਲੈ ਜਾਣਗੇ ਲੋਕੀਂ ਜੇ ਨਾ ਤੋੜੇਗੀ ਹਵਾ
ਕੌਣ ਫੁੱਲਾਂ ਨੂ ਘੜੀ ਪਹਿਰ ਟਿਕਣ ਦਿੰਦਾ ਏ

ਡੋਬ ਲੈਂਦਾ ਏ ਕਲੇਜੇ ਵਿਚ ਖੰਜਰ ਵਾਂਗੂੰ
ਦਰਦ ਸੂਰਜ ਨੂੰ ਕਦੋਂ ਐਵੇਂ ਮਿਟਾਂ ਦਿੰਦਾ ਏ

ਖਾਕ ਕਰ ਦਿੰਦੀ ਏ ਬੰਦੇ ਨੂੰ ਸਹੀ ਮੁੱਲ ਦੀ ਤਲਾਸ਼
ਕੌਣ ਆਪੇ ਨੂੰ ਉਰਾਂ ਉਸ ਤੋਂ ਵਿਕਣ ਦਿੰਦਾ ਏ

ਇਹ ਜੁ ਦੀਵਾਰਾਂ ਨੇ ਇਹ ਤ੍ਰੇੜਾਂ ਲਈ ਵਰਕੇ ਨੇ
ਸਾਨੂੰ ਏਹਨਾਂ ਤੇ ਗਜ਼ਲਾਂ ਕੌਣ ਲਿਖਣ ਦਿੰਦਾ ਏ..........ਪਾਤਰ

No comments:

Post a Comment