Popular posts on all time redership basis

Monday, 16 July 2012

ਮੈਂ ਵੀ ਹਾਂ - ਜਗਮੋਹਨ ਸਿੰਘ

ਭੁੱਖ ਹੈ ਪਿਆਸ ਹੈ ਜਨੂੰਨ ਹੈ
ਤੇ ਮੈਂ ਵੀ ਹਾਂ
ਇਲਜ਼ਾਮ ਹੈ ਮੁਨਸਿਫ਼ ਹੈ ਕਾਨੂੰਨ ਹੈ
ਤੇ ਮੈਂ ਵੀ ਹਾਂ
ਮਕਤਲ ਹੈ ਮਕਤੂਲ ਹੈ ਤਲਵਾਰ ਹੈ
ਤੇ ਮੈਂ ਵੀ ਹਾਂ
ਦੁੱਖ ਹੈ ਦੁਹਾਈ ਹੈ ਗਰੀਬ-ਮਾਰ ਹੈ
ਤੇ ਮੈਂ ਵੀ ਹਾਂ
ਮਜ਼ਹਬ ਹੈ ਰਵਾਇਤ ਹੈ ਬੰਦਿਸ਼ ਹੈ
ਤੇ ਮੈਂ ਵੀ ਹਾਂ
ਨਸਲ ਹੈ ਰੰਗ ਹੈ ਰੰਜਿਸ਼ ਹੈ
ਤੇ ਮੈਂ ਵੀ ਹਾਂ
ਸਭਿਅਤਾ ਹੈ ਵਿਗਿਆਨ ਹੈ ਵਿਕਾਸ ਹੈ
ਤੇ ਮੈਂ ਵੀ ਹਾਂ
ਬੰਬ ਹੈ ਜੰਗ ਹੈ ਵਿਨਾਸ਼ ਹੈ
ਤੇ ਮੈਂ ਵੀ ਹਾਂ
ਲੁੱਟ ਹੈ ਲੁਟੇਰਾ ਹੈ ਵਿਰੋਧ ਹੈ
ਤੇ ਮੈਂ ਵੀ ਹਾਂ
ਨਫ਼ਰਤ ਹੈ ਰੋਹ ਹੈ ਪ੍ਰਤੀਸ਼ੋਧ ਹੇ
ਤੇ ਮੇਂ ਵੀ ਹਾਂ

ਮੈਂ ਹਾਂ
ਤਾਂ ਹੀ ਸਭ ਕੁਝ ਹੈ
ਮੈਂ
ਹਰ ਸਮਾਜਿਕ ਪ੍ਰਿਕਿਰਿਆ
ਨੂੰ ਸਿਰਜਦਾ ਹਾਂ
ਅਰਥ ਪ੍ਰਦਾਨ ਕਰਦਾ ਹਾਂ
ਅਤੇ ਅੰਜਾਮ ਭੁਗਤਦਾਂ ਹਾਂ
ਮੇਰੇ ’ਚ ਹੀ ਸਮਾਉਂਦੀ ਹੈ
ਸਾਰੀ ਸਿਰਜਣਾ
ਕੇਂਦਰ ਬਿੰਦੂ ਹਾਂ ਮੈਂ
ਦ੍ਰਿਸ਼ਟਮਾਨ ਸ੍ਰਿਸ਼ਟੀ ਦਾ
ਭੂਤ-ਕਾਲ ਵਰਤਮਾਨ ’ਤੇ ਭਵਿੱਖ
ਅਰਥ ਹੀਣ ਨੇ ਮੇਰੇ ਬਿਨਾਂ.

..................................- ਜਗਮੋਹਨ ਸਿੰਘ (ਕਾਵਿ ਪੁਸਤਕ ਉਦੈ ਤੋਂ ਅਸਤ ਹੋਣ ਵਿਚੋਂ)

[ਇਲਜ਼ਾਮ : ਦੋਸ਼, ਮੁਨਸਿਫ਼ : ਇਨਸਾਫ਼ ਕਰਨ ਵਾਲਾ, ਜੱਜ;
ਮਕਤਲ : ਕਤਲ ਗਾਹ,
ਮਕਤੂਲ : ਕਤਲ ਹੋਣ ਵਾਲਾ, ਪ੍ਰਤੀਸ਼ੋਧ : ਬਦਲਾ]

No comments:

Post a Comment