Popular posts on all time redership basis

Wednesday, 27 June 2012

ਕਾਲ ਦੇਵਤਾ - ਜਗਮੋਹਨ ਸਿੰਘ

ਕਾਲ ਦੇਵਤਾ
ਮੈਂ ਤੇਰੇ ਕੋਲੋਂ ਭੈਭੀਤ
ਕਦਾਚਿਤ ਨਹੀਂ
ਜਦੋਂ ਜੀ ਕਰੇ

ਜਿਸ ਰੂਪ ਵਿਚ ਮਰਜ਼ੀ

ਮੈਂ ਤੇਰੇ ਕੋਲੋਂ
ਮੁਹਲਤ ਨਹੀਂ ਮੰਗਾਂਗਾ
ਅਧੂਰੇ ਕੰਮਾਂ ਦਾ ਵਾਸਤਾ ਨਹੀਂ ਪਾਵਾਂਗਾ
ਕੁਝ ਦੇਰ ਹੋਰ
ਜਿਊਣਾ ਨਹੀਂ ਚਾਹਾਂਗਾ
ਮੁਸਕਰਾ ਕੇ
ਤੇਰੇ ਸੰਗ
ਤੁਰ ਪਵਾਂਗਾ
ਮੇਰੇ ਮੂੰਹ ਤੇ
ਖ਼ੌਫ਼ ਦੀ ਪ੍ਰਛਾਈ
ਵੇਖਣ ਦੀ
ਤੇਰੀ ਇੱਛਾ
ਕਦੇ ਪੂਰੀ
ਨਹੀਂ ਹੋਵੇਗੀ.

...................................................- ਜਗਮੋਹਨ ਸਿੰਘ

No comments:

Post a Comment