Popular posts on all time redership basis

Sunday, 10 June 2012

ਪਰਿਵਰਤਨ - ਜਗਮੋਹਨ ਸਿੰਘ

ਤੁਰਿਆ ਸੀ
ਪਿੰਡੋਂ ਜਦੋਂ,
ਉਹ ਲੋਹੇ ਲਾਖਾ ਸੀ.
ਅੱਧ ਵਿਚਕਾਰ ਪਹੁੰਚਿਆ
ਤੱਤਾ ਸੀ,
ਸ਼ਹਿਰ ਪਹੁੰਚਦਿਆਂ
ਜੋਸ਼ ਖਤਮ ਸੀ,
ਰੰਗਿਆ ਜਾ ਰਿਹੈ
ਹੁਣ ਉਹ
ਜ਼ਮਾਨੇ ਦੇ ਰੰਗ ਵਿਚ,
ਸਿਖਾਏਗਾ ਦੁਨੀਆਂਦਾਰੀ
ਭਲਕੇ ਹੋਰਾਂ ਨੂੰ ਵੀ.

...........................ਜਗਮੋਹਨ ਸਿੰਘ

No comments:

Post a Comment